ਫਿਰੋਜ਼ਪੁਰ : ਬੰਬ ਨੁਮਾ ਚੀਜ਼ ਮਿਲਣ ਕਾਰਨ ਇਲਾਕੇ ''ਚ ਫੈਲੀ ਸਨਸਨੀ
Thursday, Sep 26, 2019 - 07:04 PM (IST)

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਸ਼ਹਿਰ ਦੇ ਸ਼ਾਂਤੀ ਨਗਰ ਨਾਲ ਲੱਗਦੀ ਪੁੰਡਾ ਕਾਲੋਨੀ 'ਚੋਂ ਜ਼ਿੰਦਾ ਗ੍ਰੇਡ ਨੁਮਾ ਬੰਬ ਮਿਲਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੂੰ ਜ਼ਿੰਦਾ ਗ੍ਰੇਡ ਉਸ ਸਮੇਂ ਮਿਲਿਆ, ਜਦੋਂ ਉਕਤ ਲੋਕ ਇਕੱਠੇ ਹੋ ਕੇ ਕਾਲੋਨੀ ਦੀਆਂ ਝਾੜੀਆਂ ਦੀ ਸਾਫ-ਸਫਾਈ ਕਰ ਰਹੇ ਸਨ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਅਤੇ ਆਰਮੀ ਅਧਿਕਾਰੀਆਂ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਫਿਰੋਜ਼ਪੁਰ ਸ਼ਹਿਰ ਦੇ ਐੱਸ.ਐੱਚ.ਓ. ਜਤਿੰਦਰ ਸਿੰਘ ਅਤੇ ਆਰਮੀ ਨੇ ਗ੍ਰੇਡ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।