ਨਸ਼ਾ ਕਰਨ ਤੋਂ ਰੋਕਣ ''ਤੇ ਪੰਜਾਬੀ ਢਾਬੇ ''ਤੇ ਹੋਈ ਖੂਨੀ ਝੜਪ, 4 ਜ਼ਖਮੀ

Wednesday, Jun 26, 2019 - 04:58 PM (IST)

ਨਸ਼ਾ ਕਰਨ ਤੋਂ ਰੋਕਣ ''ਤੇ ਪੰਜਾਬੀ ਢਾਬੇ ''ਤੇ ਹੋਈ ਖੂਨੀ ਝੜਪ, 4 ਜ਼ਖਮੀ

ਫਿਰੋਜ਼ਪੁਰ (ਭੁੱਲਰ) - ਫਿਰੋਜ਼ਪੁਰ ਦੇ ਪਿੰਡ ਵਲੂਰ ਵਿਖੇ ਨਸ਼ੇ ਦਾ ਸੇਵਨ ਕਰਨ ਤੋਂ ਰੋਕਣ 'ਤੇ ਪੰਜਾਬੀ ਢਾਬੇ 'ਤੇ ਖੂਨੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 4 ਵਿਅਕਤੀ ਜ਼ਖਮੀਂ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਥਾਣਾ ਕੁੱਲਗੜ੍ਹੀ ਦੇ ਮੁਖੀ ਗੁਰਪ੍ਰੀਤ ਹਾਂਡਾ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਝੜਪ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਬਲਦੇਵ ਸਿੰਘ, ਸਮਰ ਪੁੱਤਰ ਬਲਦੇਵ, ਸੰਨੀ, ਸੁਖਮੰਦਰ ਸਿੰਘ ਵਜੋਂ ਹੋਈ ਹੈ। ਜ਼ਖਮੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜ਼ੀਰਾ ਰੋਡ 'ਤੇ ਪੰਜਾਬੀ ਢਾਬੇ ਦਾ ਕਾਰੋਬਾਰ ਕਰਦੇ ਹਨ। ਉਸ ਸਥਾਨ 'ਤੇ ਕੁਝ ਵਿਅਕਤੀ ਨਸ਼ੇ ਦਾ ਸੇਵਨ ਕਰ ਰਹੇ ਸਨ, ਜਿਨ੍ਹਾਂ ਨੂੰ ਰੋਕਣ 'ਤੇ ਉਨ੍ਹਾਂ ਢਾਬੇ ਦੀ ਭੰਨ-ਤੋੜ ਕਰ ਦਿੱਤੀ ਅਤੇ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ।


author

rajwinder kaur

Content Editor

Related News