ਸਹੁਰੇ ਪਰਿਵਾਰ ਤੋਂ ਪਰੇਸ਼ਾਨ ਜਵਾਈ ਨੇ ਲਿਆ ਫਾਹਾ

08/08/2019 6:02:48 PM

ਫ਼ਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ 'ਚ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਇਕ ਜਵਾਈ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਐਜਿਕ ਪੁੱਤਰ ਪਵਨ ਕੁਮਾਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐਜਿਕ ਦੇ ਪਿਤਾ ਪਵਨ ਕੁਮਾਰ ਦੇ ਬਿਆਨਾਂ 'ਤੇ ਉਸ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਉਸ ਦੀ ਪਤਨੀ ਰਾਬੀਆ ਪੁੱਤਰੀ ਟੀਟੂ, ਰਾਬੀਆਂ ਦੀ ਮਾਂ ਵੰਦਾ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਐਜਿਕ ਭੱਟੀ ਦੇ ਪਿਤਾ ਪਵਨ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਇਆ ਕਿ ਐਜਿਕ ਦੀ ਪਤਨੀ 18 ਜੁਲਾਈ 2019 ਨੂੰ ਦੋ ਅਣਪਛਾਤੇ ਲੜਕਿਆਂ ਨਾਲ ਘਰੋਂ ਭੱਜ ਗਈ ਸੀ ਅਤੇ ਉਸ ਨੂੰ ਭਜਾਉਣ 'ਚ ਉਸ ਦੀ ਮਾਂ ਵੰਦਨਾ ਦਾ ਹੱਥ ਸੀ।


rajwinder kaur

Content Editor

Related News