ਕਸ਼ਮੀਰ ਤੋਂ ਬਾਅਦ ਹੁਣ ਪੰਜਾਬ ''ਚ ਆਤੰਕ ਫੈਲਾਉਣ ਦੀ ਯੋਜਨਾ ''ਚ ਪਾਕਿ

10/16/2019 1:24:28 PM

ਫਿਰੋਜ਼ਪੁਰ (ਮਲਹੋਤਰਾ) - ਅੱਤਵਾਦ ਇਕ ਵਾਰ ਫਿਰ ਪੰਜਾਬ 'ਚ ਸਿਰ ਚੁੱਕਣ ਦੀ ਕੋਸ਼ਿਸ਼ਾਂ 'ਚ ਹੈ, ਜੋ ਪੁਲਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣਿਆ ਹੋਇਆ ਹੈ। ਕਸ਼ਮੀਰ 'ਚ ਧਾਰਾ-370 ਖਤਮ ਹੋਣ ਮਗਰੋਂ ਜਿੱਥੇ ਆਤੰਕੀਆਂ ਲਈ ਕਸ਼ਮੀਰ ਦੇ ਰਸਤੇ ਬੰਦ ਹੋ ਗਏ ਹਨ, ਉਥੇ ਸਰਹੱਦੋਂ ਪਾਰ ਬੈਠੇ ਅੱਤਵਾਦੀ ਸੰਗਠਨ ਪੰਜਾਬ ਦੇ ਰਸਤਿਓਂ ਆਪਣੀਆਂ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਯੋਜਨਾਵਾਂ 'ਚ ਹਨ। ਪੰਜਾਬ ਦੇ ਰਸਤਿਓਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਹੁਣ ਤਾਂ ਡਰੋਨ ਵੀ ਇਸਤੇਮਾਲ ਕੀਤੇ ਜਾਣ ਲੱਗੇ ਹਨ। ਭਾਵੇਂ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਸਰਹੱਦ ਪਾਰ ਬੈਠੇ ਦੁਸ਼ਮਣਾਂ ਦੀਆਂ ਕੋਸ਼ਿਸ਼ਾਂ ਅਸਫਲ ਕਰਨ ਦੇ ਦਾਅਵੇ ਕਰ ਰਹੀਆਂ ਹਨ, ਪਰ ਹਜ਼ਾਰਾਂ ਕਿਲੋਮੀਟਰ ਲੰਬੇ ਬਾਰਡਰ ਦੇ ਕਿਹੜੇ ਕੋਨੇ ਤੋਂ ਸਮੱਗਲਰ ਅਤੇ ਅੱਤਵਾਦੀ ਆਪਣੀਆਂ ਕੋਸ਼ਿਸ਼ਾਂ ਨੂੰ ਅੰਜਾਮ ਦੇਣ 'ਚ ਸਫਲ ਹੋ ਸਕਦੇ ਹਨ, ਇਸ ਗੱਲ 'ਤੇ ਸ਼ੱਕ ਹਾਲੇ ਬਰਕਾਰ ਹੈ। ।

ਰੇਲਵੇ ਨੂੰ ਮਿਲ ਚੁੱਕਾ ਹੈ ਧਮਕੀ ਭਰਿਆ ਪੱਤਰ
ਅੱਤਵਾਦੀ ਸੰਗਠਨਾ ਵਲੋਂ ਰੇਲ ਡਵੀਜ਼ਨ ਅਧਿਕਾਰੀਆਂ ਨੂੰ ਲਿਖਤ ਪੱਤਰ ਰਾਹੀਂ ਮੰਡਲ ਦੇ ਸਾਰੇ ਪ੍ਰਮੁੱਖ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਬੇਸ਼ੱਕ ਅਜਿਹੇ ਪੱਤਰ ਰੇਲ ਵਿਭਾਗ ਨੂੰ ਅਕਸਰ ਮਿਲਦੇ ਰਹਿੰਦੇ ਹਨ ਪਰ ਇਸ ਵਾਰ ਜਿਸ ਤਰ੍ਹਾਂ ਅੱਤਵਾਦੀ ਸੰਗਠਨਾਂ ਨੇ ਵੱਖ-ਵੱਖ ਧਾਰਮਕ ਸਥਾਨਾਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਦੇ ਨਾਂ ਪੱਤਰ ਵਿਚ ਲਿਖੇ ਹਨ, ਉਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਇਸ ਤੋਂ ਹਥਿਆਰਾਂ ਦੀ ਸ਼ਰੇਆਮ ਸਪਲਾਈ ਹੁੰਦੀ ਹੈ।

ਤਿਉਹਾਰਾਂ ਦੇ ਸੀਜ਼ਨ 'ਚ ਸੁਰੱਖਿਆ ਰਹੇਗੀ ਚੁਣੌਤੀ
ਦੀਵਾਲੀ ਤੇ 550ਵਾਂ ਗੁਰਪੂਰਬ ਆਦਿ ਤਿਉਹਾਰ ਸਿਰ 'ਤੇ ਹਨ, ਤੇ ਅਜਿਹੇ ਸਮੇਂ ਬਾਜ਼ਾਰਾਂ, ਧਾਰਮਕ ਸਥਾਨਾਂ, ਰੇਲਗੱਡੀਆਂ ਅਤੇ ਬੱਸਾਂ 'ਚ ਕਾਫੀ ਭੀੜ ਹੁੰਦੀ ਹੈ। ਅਸਮਾਜਿਕ ਤੱਤਾਂ ਵਲੋਂ ਇਨਾਂ ਦਿਨਾਂ ਦੌਰਾਨ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ, ਇਸੇ ਲਈ ਪੁਲਸ, ਸੈਨਾ, ਇੰਟੈਲੀਜੈਂਸ ਏਜੰਸੀਆਂ ਲਈ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ।


rajwinder kaur

Content Editor

Related News