ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ 5 ਮੋਬਾਇਲ ਬਰਾਮਦ, ਮਾਮਲਾ ਦਰਜ

Tuesday, Jan 04, 2022 - 06:07 PM (IST)

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ 5 ਮੋਬਾਇਲ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਤਿੰਨ ਹਵਾਲਾਤੀਆਂ ਸਮੇਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੱਤਰ ਨੰਬਰ 27 ਰਾਹੀਂ ਗੁਰਤੇਜ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 1 ਜਨਵਰੀ 2022 ਨੂੰ ਉਹ ਸਮੇਤ ਸਾਥੀ ਕਰਮਚਾਰੀਆਂ ਗੁਪਤ ਸੂਚਨਾ ਦੇ ਆਧਾਰ ’ਤੇ ਬਲਾਕ ਨੰਬਰ 2 ਦੀ ਬੈਰਕ ਨੰਬਰ 1 ਦੀ ਤਲਾਸ਼ੀ ਕੀਤੀ ਗਈ ਤਾਂ ਬੈਰਕ ਦੇ ਜੰਗਲੇ ਵਿਚੋਂ ਇਕ ਮੋਬਾਇਲ ਫੋਨ ਮਾਰਕਾ ਰੈਡਮੀ (ਟੱਚ ਸਕਰੀਨ) ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਇਆ। ਇਸ ਤੋਂ ਬਾਅਦ ਬਲਾਕ ਨੰਬਰ 3 ਦੀ ਬੈਰਕ ਨੰਬਰ 1 ਦੀ ਤਲਾਸ਼ੀ ਦੌਰਾਨ ਦੋਸ਼ੀ ਹਵਾਲਾਤੀ ਉਦਿੱਤ ਅੰਸ਼ੂ ਪੁੱਤਰ ਸੰਜੇ ਚੋਰਸੀਆ ਵਾਸੀ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਤਲਾਸ਼ੀ ਲੈਣ ਤੇ ਇਸ ਕੋਲੋਂ 1 ਮੋਬਾਇਲ (ਕੀ-ਪੈਡ) ਬਿਨਾਂ ਬੈਟਰੀ ਤੇ ਬਿਨਾਂ ਸਿੰਮ ਕਾਰਡ ਬਰਾਮਦ ਹੋਇਆ ਅਤੇ ਇਕ ਹੋਰ ਲਵਾਰਿਸ ਮੋਬਾਇਲ ਫੋਨ ਬੈਰਕ ਦੇ ਉਪਰਲੇ ਜੰਗਲੇ ਵਿਚੋਂ ਬਰਾਮਦ ਹੋਇਆ।

ਇਸ ਤੋਂ ਬਾਅਦ ਬਲਾਕ ਨੰਬਰ 3 ਦੇ ਬਾਹਰ ਵਿਹੜੇ ਵਿਚ ਬਣੀਆਂ ਲੈਟਰੀਨਾਂ ਚੈੱਕ ਕੀਤੀਆਂ ਗਈਆਂ ਤਾਂ ਹਵਾਲਾਤੀ ਕੁਲਵਿੰਦਰ ਸਿੰਘ ਉਰਫ ਜਤਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਤਰੇ ਵਾਲਾ ਥਾਣਾ ਸਦਰ ਅਬੋਹਰ ਹਾਲ ਵਾਸੀ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ ਇਕ ਮੋਬਾਇਲ ਮਾਰਕਾ ਸੈਮਸੰਗ (ਕੀ-ਪੈਡ) ਸਮੇਤ ਬੈਟਰੀ ਤੇ ਸਿੰਮ ਕਾਰਡ ਮਾਰਕਾ ਏਅਰਟੈਲ ਬਰਾਮਦ ਹੋਇਆ। ਇਸ ਤੋਂ ਬਾਅਦ ਬਲਾਕ ਨੰਬਰ 3 ਦੀ ਬੈਰਕ ਨੰਬਰ 1 ਦੀ ਤਲਾਸ਼ੀ ਦੌਰਾਨ ਹਵਾਲਾਤੀ ਕੁਲਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਤੀ ਮੁਲਤਾਨੀ ਥਾਣਾ ਸਿਧਵਾ ਬੇਟ ਜ਼ਿਲ੍ਹਾ ਲੁਧਿਆਣਾ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ (ਕੀ-ਪੈਡ) ਸਮੇਤ ਬੈਟਰੀ ਤੇ ਸਿੰਮ ਕਾਰਡ ਮਾਰਕਾ ਏਅਰਟੈੱਲ ਬਰਾਮਦ ਹੋਇਆ। ਜਾਂਚ ਕਰਤਾ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


Gurminder Singh

Content Editor

Related News