ਭਾਰਤ-ਪਾਕਿ ਸਰਹੱਦ ਜ਼ੀਰੋ ਲਾਈਨ ''ਤੇ ਜਲਦ ਲੱਗੇਗਾ 180 ਫੁੱਟ ਉੱਚਾ ਤਿਰੰਗਾ

Monday, Aug 05, 2019 - 02:00 PM (IST)

ਭਾਰਤ-ਪਾਕਿ ਸਰਹੱਦ ਜ਼ੀਰੋ ਲਾਈਨ ''ਤੇ ਜਲਦ ਲੱਗੇਗਾ 180 ਫੁੱਟ ਉੱਚਾ ਤਿਰੰਗਾ

ਫਿਰੋਜ਼ਪੁਰ (ਕੁਮਾਰ) - ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਜ਼ੀਰੋ ਲਾਈਨ 'ਤੇ ਪੰਜਾਬ ਸਰਕਾਰ ਵਲੋਂ 180 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ, ਜਿਸ ਲਈ ਮੇਰੇ ਵਲੋਂ ਮੰਗੇ ਗਏ 20 ਲੱਖ ਰੁਪਏ ਪੰਜਾਬ ਸਰਕਾਰ ਨੇ ਸਾਨੂੰ ਭੇਜ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਪਾਕਿ ਵਲੋਂ 160 ਫੁੱਟ ਉੱਚਾ ਝੰਡਾ ਲਾਉਣ ਦੀ ਤਜਵੀਜ ਹੈ ਅਤੇ ਅਸੀਂ ਉਸ ਤੋਂ ਉੱਚਾ 180 ਫੁੱਟ ਲਾਉਣਾ ਹੈ, ਜਿਸ ਨੂੰ ਤਿਆਰ ਕਰਨ ਲਈ ਆਰਡਰ ਦੇ ਦਿੱਤਾ ਗਿਆ ਹੈ। ਵਿਧਾਇਕ ਪਿੰਕੀ ਨੇ ਦੱਸਿਆ ਕਿ ਹੁਸੈਨੀਵਾਲਾ 'ਚ ਸੈਂਕੜੇ ਲੋਕ ਸ਼ਾਮ ਸਮੇਂ ਰੀਟ੍ਰੀਟ ਦੇਖਣ ਲਈ ਆਉਂਦੇ ਹਨ ਅਤੇ ਉਨ੍ਹਾਂ ਲਈ ਇਹ ਤਿਰੰਗਾ ਝੰਡਾ ਖਿੱਚ ਦਾ ਕੇਂਦਰ ਹੋਵੇਗਾ।

ਉਨ੍ਹਾਂ ਦੱਸਿਆ ਕਿ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਉਨ੍ਹਾਂ ਨੇ ਹੁਸੈਨੀਵਾਲਾ ਜ਼ੀਰੋ ਲਾਈਨ 'ਤੇ ਵੱਡੀ ਅਤੇ ਦਿਲ ਖਿੱਚਵੀਂ ਦਰਸ਼ਕ ਗੈਲਰੀ ਮਨਜੂਰੀ ਕਰਵਾਈ ਸੀ, ਜੋ ਤਿਆਰ ਹੋ ਚੁੱਕੀ ਹੈ। ਇਸ ਦਰਸ਼ਕ ਗੈਲਰੀ 'ਚ ਬੈਠ ਕੇ ਰੋਜਾਨਾਂ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਹਿੰਦੁਸਤਾਨੀ ਰੀਟ੍ਰੀਟ ਸੈਰੇਮਨੀ ਦੇਖਦੇ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਪ੍ਰੋਤਸਾਹਿਤ ਕਰਦੇ ਹਨ।


author

rajwinder kaur

Content Editor

Related News