ਸਰਹੱਦਾਂ ਤੋਂ ਪਾਰ ਕਿੱਦਾਂ ਆ ਰਿਹਾ ਹੈ ਚਿੱਟੀ ? (ਵੀਡੀਓ)
Sunday, Jul 01, 2018 - 11:14 AM (IST)
ਫਿਰੋਜ਼ਪੁਰ (ਬਿਊਰੋ) - ਇਸ ਕਾਲੇ ਨਾਕਾਬ ਦੇ ਪਿੱਛੇ ਇਨ੍ਹਾਂ ਚਿਹਰਿਆਂ 'ਚੋਂ ਇਕ ਚਿਹਰਾ ਅਜਿਹਾ ਹੈ, ਜਿਸ ਨੇ ਪੰਜਾਬ ਦੀ ਜਵਾਨੀ ਨੂੰ ਸਿਵਿਆਂ ਤਕ ਪਹੁੰਚਾ ਕੇ ਰੱਖ ਦਿੱਤਾ ਹੈ। ਇਸ ਨਾਕਾਬਪੋਸ਼ ਸਖਸ਼ ਨੂੰ ਫਿਰੋਜ਼ਪੁਰ ਦੀ ਪੁਲਸ ਨੇ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਰਾਮਦ ਹੋਈ ਹੈਰੋਇਨ ਗ੍ਰਾਮ ਦੀ ਨਹੀਂ ਬਲਕਿ 2 ਕਿਲੋ ਦੀ ਹੈ, ਜਿਸਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 13 ਕਰੋੜ 70 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਕਿਹਾ ਕਿ ਦੋਸ਼ੀ ਪਾਕਿਸਤਾਨ ਦੇ ਤਸਕਰ ਬੂਟਾ ਰਿਆਜ ਤੇ ਭੱਟੀ ਨਾਲ ਗੂੜੇ ਸਬੰਧ ਹਨ। ਏ.ਆਈ.ਜੀ. ਨੇ ਦੱਸਿਆ ਕਿ ਬਰਾਮਦ ਹੋਈ ਹੈਰੋਇਨ ਨੂੰ ਬੀ. ਓ. ਪੀ. ਕਸੋਕੇ ਦੇ ਨੇੜੇ ਲੱਗੇ ਪਾਣੀ ਦੇ ਇੰਜਣ ਕੋਲ ਦੱਬਿਆ ਹੋਇਆ ਸੀ। ਪੁਲਸ ਬੇਸ਼ੱਕ ਹੈਰੋਇਨ ਦੀ ਵੱਡੀ ਮਾਤਰਾ ਫੜਣ 'ਚ ਕਾਮਯਾਬ ਸਿੱਧ ਹੋਈ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਹੱਦਾਂ 'ਤੇ ਇੰਨੀ ਨਿਗਰਾਨੀ ਹੋਣ ਤੋਂ ਬਾਅਦ ਵੀ ਚਿੱਟਾ ਸਰਹੱਦਾਂ ਤੋਂ ਪਾਰ ਕਿੱਦਾਂ ਪਹੁੰਚ ਰਿਹਾ ਹੈ, ਜੋ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।
