ਦੇਖੋ, ਫਾਇਰ ਤੇ ਨਗਰ-ਨਿਗਮ ਵਿਭਾਗ ਦੀ ਵੱਡੀ ਲਾਪ੍ਰਵਾਹੀ
Sunday, May 26, 2019 - 10:20 AM (IST)

ਫਿਰੋਜ਼ਪੁਰ (ਸੰਨੀ) - ਦੇਸ਼ 'ਚ ਸਮੇਂ-ਸਮੇਂ 'ਤੇ ਵੱਡੀਆਂ ਇਮਾਰਤਾਂ ਜਾਂ ਤੰਗ ਬਾਜ਼ਾਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਹੋਰ ਦਰਦਨਾਕ ਘਟਨਾ ਸੂਰਤ ਤੋਂ ਸਾਹਮਣੇ ਆਈ ਹੈ, ਜਿਥੇ ਅੱਗ ਨੇ ਬੱਚਿਆਂ ਨੂੰ ਨਿਗਲ ਲਿਆ। ਦੱਸ ਦੇਈਏ ਕਿ ਵਾਪਰੀ ਇਸ ਦਰਦਨਾਕ ਘਟਨਾ ਤੋਂ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨ ਤੇ ਫਾਇਰ ਵਿਭਾਗ ਨੇ ਕੋਈ ਨਸੀਹਤ ਨਹੀਂ ਲਈ।
ਇਸੇ ਤਰ੍ਹਾਂ ਜੇਕਰ ਗੱਲ ਪੰਜਾਬ ਦੇ ਫਿਰੋਜ਼ਪੁਰ ਦੀ ਕਰੀਏ ਤਾਂ ਤੰਗ ਬਾਜ਼ਾਰਾਂ ਅਤੇ ਕਈ ਹੋਰ ਥਾਵਾਂ 'ਤੇ ਫਾਇਰ ਪੁਆਇੰਟ ਦਿੱਤੇ ਗਏ ਹਨ। ਅੱਗ ਬੁਝਾਉਣ ਆਈ ਫਾਇਰ ਬ੍ਰਿਗੇਡ ਦਾ ਜੇਕਰ ਪਾਣੀ ਖਤਮ ਹੋ ਜਾਂਦਾ ਹੈ ਅਤੇ ਇਨ੍ਹਾਂ ਫਾਇਰ ਪੁਆਇੰਟ ਤੋਂ ਪਾਣੀ ਭਰਿਆ ਜਾ ਸਕਦਾ ਹੈ। ਬਾਜ਼ਾਰਾਂ ਦੀਆਂ ਸੜਕਾਂ ਉਚੀਆਂ ਹੋਣ ਕਾਰਨ ਜ਼ਮੀਨ ਹੇਠਾਂ ਦੱਬੇ ਫਾਇਰ ਪੁਆਇੰਟ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਵੱਡੀ ਲਾਪ੍ਰਵਾਹੀ ਨੂੰ ਬਿਆਨ ਕਰ ਰਹੇ ਹਨ। ਉਧਰ ਜਦੋਂ ਫਾਇਰ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ 12 ਫਾਇਰ ਪੁਆਇੰਟ ਦਰੁੱਸਤ ਹੋਣ ਦਾ ਆਖਦਿਆਂ ਕਿਹਾ ਕਿ ਬਾਕੀ ਪੁਆਇੰਟ ਵੀ ਠੀਕ ਕਰਵਾਏ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਕਦੋਂ ਤੱਕ ਰਹਿੰਦੇ ਫਾਇਰ ਪੁਆਇੰਟਾਂ ਨੂੰ ਦਰੁੱਸਤ ਕਰਦਾ ਹੈ।