ਫਿਰੋਜ਼ਪੁਰ ''ਚ ਕਾਂਗਰਸੀ ਤੇ ਅਕਾਲੀ-ਭਾਜਪਾ ਸਮਰਥਕਾਂ ''ਚ ਖੂਨੀ ਝੜਪ

Saturday, May 04, 2019 - 10:07 AM (IST)

ਫਿਰੋਜ਼ਪੁਰ ''ਚ ਕਾਂਗਰਸੀ ਤੇ ਅਕਾਲੀ-ਭਾਜਪਾ ਸਮਰਥਕਾਂ ''ਚ ਖੂਨੀ ਝੜਪ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਆਰਿਫ ਕੇ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕਾਂਗਰਸ ਦੇ ਅਤੇ ਅਕਾਲੀ ਭਾਜਪਾ ਦੇ ਵਰਕਰਾਂ ਵਿਚ ਝੜਪ ਹੋ ਗਈ, ਜਿਸ ਵਿਚ ਇਕ ਕਾਂਗਰਸੀ ਵਰਕਰ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ ਗਿਆ ਹੈ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਦੇ ਖਿਲਾਫ ਇਕ ਨਵ-ਵਿਆਹੁਤਾ ਲੜਕੀ ਨੂੰ ਕਥਿਤ ਰੂਪ ਵਿਚ ਅਗਵਾਹ ਕਰਨ ਦੇ ਮਾਮਲੇ ਨੂੰ ਲੈ ਕੇ ਪਿੰਡ ਆਰਿਫਕੇ ਦੇ ਸਾਹਮਣੇ ਲੜਕੀ ਦੇ ਸਹੁਰਾ ਪਰਿਵਾਰ ਦੇ ਲੋਕ ਅਤੇ ਕਾਂਗਰਸੀ ਵਰਕਰ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਦੂਜੇ ਪਾਸੇ ਸੁਖਪਾਲ ਨੰਨੂ ਦੇ ਸਮਰਥਕ ਤਲਵਾਰਾਂ ਲੈ ਕੇ ਆ ਗਏ ਅਤੇ ਦੋਵਾਂ ਵਿਚ ਝਗੜਾ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ।


author

cherry

Content Editor

Related News