ਫਿਰੋਜ਼ਪੁਰ ਦੇ ਥਾਣਾ ਆਰਫ਼ਕੇ ਦੇ ਖੇਤਾਂ ’ਚੋਂ ਮਿਲਿਆ ਚਾਇਨੀ ਗੁਬਾਰਾ, ਫੈਲੀ ਸਨਸਨੀ
Sunday, Apr 12, 2020 - 06:39 PM (IST)
ਫਿਰੋਜ਼ਪੁਰ ( ਹਰਚਰਨ ਬਿੱਟੂ ) - ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ’ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਦੇ ਕਾਰਨ ਪੂਰੇ ਦੁਨੀਆਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕ ਚੀਨ ਤੋਂ ਆਇਆਂ ਚੀਜ਼ਾਂ ਤੋਂ ਡਰ ਰਹੇ ਹਨ। ਜ਼ਿਲਾ ਫਿਰੋਜ਼ਪੁਰ ਦੇ ਥਾਣਾ ਆਰਫ਼ ਕੇ ਅਧੀਨ ਆਉਂਦੇ ਪਿੰਡ ਢੋਲੇ ਵਾਲਾ ਵਿਖੇ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਨਛੱਤਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਦੇ ਖੇਤ ’ਚੋਂ ਇਕ ਕਾਲੇ ਰੰਗ ਦਾ ਚੀਨੀ ਭਾਸ਼ਾ ਵਿਚ ਲਿਖਿਆ ਗੁਬਾਰਾ ਬਰਾਮਦ ਹੋਇਆ।
ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ)
ਪੜ੍ਹੋ ਇਹ ਵੀ ਖਬਰ - ਕੀ ਚੀਨ 'ਚ 5 ਜੀ ਨੈੱਟਵਰਕ ਹੈ, ਕੋਰੋਨਾ ਵਾਇਰਸ ਦਾ ਕਾਰਨ ? (ਵੀਡੀਓ)
ਮਿਲੀ ਜਾਣਕਾਰੀ ਅਨੁਸਾਰ ਨਛੱਤਰ ਸਿੰਘ ਰੋਜਾਨਾਂ ਦੀ ਤਰ੍ਹਾਂ ਸਵੇਰੇ 8 ਵਜੇ ਦੇ ਕਰੀਬ ਖੇਤਾਂ ਵੱਲ ਗਿਆ ਤਾਂ ਉਸ ਨੂੰ ਖੇਤਾਂ ’ਚ ਪਿਆ ਹੋਇਆ ਕਾਲੇ ਰੰਗ ਦਾ ਗੁਬਾਰਾ ਦਿਖਾਈ ਦਿੱਤਾ, ਜਿਸ ਦੀ ਸੂਚਨਾ ਉਸ ਨੇ ਪਿੰਡ ਦੇ ਸਰਪੰਚ ਨੂੰ ਦਿੱਤੀ। ਪਿੰਡ ਦੇ ਸਰਪੰਚ ਨੇ ਇਸ ਦੇ ਬਾਰੇ ਥਾਣਾ ਆਰਫ਼ ਕੇ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਗੁਬਾਰੇ ਨੂੰ ਨਸ਼ਟ ਕਰ ਦਿੱਤਾ। ਇਸ ਮਾਮਲੇ ਦੇ ਸਬੰਧ ’ਚ ਜਦੋਂ ਥਾਣਾ ਆਰਫ਼ ਕੇ ਦੇ ਐੱਸ. ਐੱਚ .ਓ. ਗੁਰਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਗੁਬਾਰਾ ਕਿਸੇ ਨੇ ਵੈਸੇ ਹੀ ਹਵਾ ਵਿਚ ਛੱਡ ਦਿੱਤਾ, ਇਸ ਵਿਚ ਕੋਈ ਵੀ ਡਰਨ ਵਾਲੀ ਗੱਲ ਨਹੀਂ ।