ਫਿਰੋਜ਼ਪੁਰ ਦੀ ਕੇਂਦਰੀ ਜੇਲ ’ਚੋਂ ਮਿਲੇ 5 ਮੋਬਾਇਨ ਫੋਨ ਤੇ ਨਸ਼ੀਲੇ ਪਦਾਰਥ

12/25/2019 1:19:02 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੀ ਕੇਂਦਰੀ ਜੇਲ ’ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਸ ਕਰਮਚਾਰੀਆਂ ਨੇ ਬੀਤੇ ਦਿਨ ਚੈਕਿੰਗ ਕਰਨ ਤੋਂ ਬਾਅਦ ਅੱਜ ਫਿਰ ਜੇਲ ਦੀ ਚੈਕਿੰਗ ਕੀਤੀ। ਕੇਂਦਰੀ ਜੇਲ ਦੀ ਬੈਰੇਕ ਨੰਬਰ-9 ਦੇ ਸਾਹਮਣੇ ਬਣੇ ਬਗੀਚੀ ਹਾਲ ਦੀ ਚੈਕਿੰਗ ਕਰਦੇ ਹੋਏ ਪੁਲਸ ਨੂੰ ਉਥੋਂ ਇਕ ਕਾਲੇ ਰੰਗ ਦਾ ਲਿਫਾਫਾ ਮਿਲਿਆ, ਜਿਸ ’ਚੋਂ 5 ਮੋਬਾਇਲ ਫੋਨ, 3 ਬੀੜੀ ਦੇ ਬੰਡਲ, 2 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ। ਉਕਤ ਸਾਰੇ ਸਾਮਾਨ ਨੂੰ ਕਬਜ਼ੇ ’ਚ ਲੈ ਕੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


rajwinder kaur

Content Editor

Related News