ਫ਼ਿਰੋਜ਼ਪੁਰ ਸ਼ਹਿਰ ''ਚ ਕੁਝ ਲੋਕਾਂ ਵਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ

Thursday, Jun 18, 2020 - 11:35 AM (IST)

ਫ਼ਿਰੋਜ਼ਪੁਰ ਸ਼ਹਿਰ ''ਚ ਕੁਝ ਲੋਕਾਂ ਵਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ

ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਬਗਦਾਦੀ ਗੇਟ ਦੇ ਬਾਹਰਵਾਰ ਬੀਤੀ ਰਾਤ ਕੁੱਝ ਲੋਕਾਂ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਿਸ ਖੇਤਰ 'ਚ ਫਾਇੰਰਿੰਗ ਕੀਤੀ ਗਈ, ਉਸ ਖੇਤਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ਦੇ ਬਾਅਦ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਜਾ ਕੇ ਕੁਝ ਗੋਲੀਆਂ ਦੇ ਖੋਲ੍ਹ ਬਰਾਮਦ ਕੀਤੇ। ਸੰਪਰਕ ਕਰਨ 'ਤੇ ਥਾਣਾ ਫ਼ਿਰੋਜ਼ਪੁਰ ਸ਼ਹਿ ਦੇ ਐੱਸ.ਐੱਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕੁਝ ਲੋਕਾਂ 'ਚ ਤਕਰਾਰ ਹੋਈ ਸੀ ਅਤੇ ਪੁਲਸ ਵਲੋਂ ਫਾਇਰਿੰਗ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Shyna

Content Editor

Related News