ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ

Monday, Jan 29, 2024 - 11:55 AM (IST)

ਅੰਮ੍ਰਿਤਸਰ (ਇੰਦਰਜੀਤ)- ਚੋਣ ਦੌਰ ’ਚ ਅਧਿਆਪਕਾਂ ਦੀਆਂ ਇਲੈਕਸ਼ਨ ਦੇ ਸਬੰਧ ’ਚ ਲਗਾਈਆਂ ਗਈਆਂ ਡਿਊਟੀਆਂ ਕਾਰਨ, ਜਿੱਥੇ ਵਿਦਿਆਰਥੀਆਂ ਦੀਆਂ ਸਿੱਖਿਆ ਸਬੰਧੀ ਮੁਸ਼ਕਲਾਂ ਵੱਧ ਰਹੀਆਂ ਹਨ, ਉੱਥੇ ਹੀ ਛੋਟੇ ਬੱਚਿਆਂ ਦੇ ਤਾਂ ਆਉਣ ਵਾਲੇ ਭਵਿੱਖ ਲਈ ਵੀ ਖ਼ਤਰਾ ਬਣਦਾ ਜਾ ਰਿਹਾ ਹੈ। ਲੋਕ ਸਭਾ ਦੀ ਇਹ ਚੋਣ ਉਸ ਮਿਆਦ ’ਚ ਹੋਣ ਜਾ ਰਹੀ ਹੈ ਜਦੋਂ ਵਿਦਿਆਰਥੀਆਂ ਦੀ ਫਾਈਨਲ ਪ੍ਰੀਖਿਆ ਦਾ ਸਮਾਂ ਹੁੰਦਾ ਹੈ। ਇਨ੍ਹੀਂ ਦਿਨੀਂ ਭਾਵੇਂ ਕੋਈ ਛੋਟੀ ਕਲਾਸ ਦਾ ਬੱਚਾ ਹੋਵੇ ਜਾਂ ਕਾਲਜ ਦਾ ਵਿਦਿਆਰਥੀ, ਪੜ੍ਹਾਈ ਦਾ ਪੀਕ ਲੋਡ ਚੱਲ ਰਿਹਾ ਹੁੰਦਾ ਹੈ। ਬੁੱਧੀਜੀਵੀ ਵਰਗ ਦਾ ਮੰਨਣਾ ਹੈ ਕਿ ਇਨ੍ਹਾਂ ਹਾਲਾਤਾਂ ’ਚ ਜੇਕਰ ਵਿਦਿਆਰਥੀਆਂ ਦੇ ਸਾਹਮਣੇ ਅਧਿਆਪਕ ਦੀ ਹਾਜ਼ਰੀ ਨਾ ਹੋਵੇ ਤਾਂ ਉਸ ਦੇ ਭਵਿੱਖ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? ਇਸ ਵਿਚ ਇਕ ਪਾਸੇ ਤਾਂ ਮਹਿਲਾ ਟੀਚਰ ਖੌਫਜ਼ਦਾ ਹਨ, ਉੱਥੇ ਹੀ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ ’ਚ ਪੈਣ ਲੱਗਾ ਹੈ।

 ਇਹ ਵੀ ਪੜ੍ਹੋ : ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ

ਬੱਚਿਆਂ ਦੀ ਪ੍ਰੀਖਿਆ ਦੀ ਜੇਕਰ ਸਮਾਂ ਮਿਆਦ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਇਨ੍ਹੀਂ ਦਿਨੀਂ ਲੋਕ ਪਰਿਵਾਰਕ ਮੈਂਬਰਾਂ ਦੇ ਵਿਆਹ ਦੇ ਮੁਹੂਰਤ ਨਹੀਂ ਕੱਢਵਾਉਂਦੇ ਜਾਂ ਟੂਰ ਪ੍ਰੋਗਰਾਮ ਰੱਦ ਕਰ ਦਿੰਦੇ ਹਨ। ਓਧਰ ਦੂਜੇ ਪਾਸੇ ਟੀਚਰਾਂ ਦੀ ਸਮੱਸਿਆ ਇਸ ਤੋਂ ਵੀ ਵੱਧ ਭਿਆਨਕ ਹੈ। ਇਕ ਪਾਸੇ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਦਾ ਸਿਲੇਬਸ ਪੂਰਾ ਕਰਨਾ ਹੁੰਦਾ ਹੈ, ਉੱਥੇ ਹੀ ਦੂਜੇ ਪਾਸੇ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ-ਸਹਿਣ ਦਾ ਪਾਲਣ ਕਰਨਾ ਪੈਂਦਾ ਹੈ। ਟੀਚਰਾਂ ਦੇ ਆਪਣੇ ਘਰਾਂ ’ਚ ਬੈਠੇ ਬਜ਼ੁਰਗ ਮਾਂ-ਬਾਪ ਜੋ ਇਨ੍ਹਾਂ ਦੇ ਸਹਾਰੇ ਹੁੰਦੇ ਹਨ ਉਨ੍ਹਾਂ ਦੀ ਸੇਵਾ ਵੀ ਉਨ੍ਹਾਂ ਲਈ ਸਭ ਤੋਂ ਉੱਪਰ ਹੈ। ਉੱਥੇ ਹੀ ਇਲੈਕਸ਼ਨ ਦੇ ਦੌਰ ’ਚ ਤਾਂ ਬਜ਼ੁਰਗਾਂ ਦਾ ਵੀ ਮਾੜਾ ਹਾਲ ਹੋਣ ਲੱਗਦਾ ਹੈ।

ਇਸ ਮਾਮਲੇ ’ਚ ਪੰਜਾਬ ਯੂਨੀਵਰਸਿਟੀ ’ਚ ਲਾਅ-ਪ੍ਰੋਫੈਸਰ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਮੈਡਮ ਰਾਬੀਆ ਗੁੰਦ ਅਤੇ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਕੰਵਰ ਪਾਹੁਲ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਇਸ ਮਾਮਲੇ ’ਚ ਪਹਿਲਾਂ ਵੀ ਭਰੋਸਾ ਦਿੱਤਾ ਹੋਇਆ ਹੈ ਕਿ ਚੋਣਾਂ ਦੇ ਦਿਨਾਂ ’ਚ ਮਹਿਲਾ ਟੀਚਰਾਂ ਦੀਆਂ ਡਿਊਟੀਆਂ ਨਹੀਂ ਲਗਾਈਆਂ ਜਾਣਗੀਆਂ। ਉੱਥੇ ਹੀ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਬੱਚਿਆਂ ਦੀ ਪ੍ਰੀਖਿਆ ਦੇ ਦਿਨ ਸਿਰ ’ਤੇ ਹਨ। ਅਜਿਹੀ ਹਾਲਤ ’ਚ ਬੱਚਿਆਂ ਦੇ ਭਵਿੱਖ ਦੀ ਸੁਰੱਖਿਆ ਕਿੱਥੇ ਹੈ? ਉਪਰੋਕਤ ਹਸਤੀਆਂ ਦਾ ਕਹਿਣਾ ਹੈ ਕਿ ਮਹਿਲਾ ਅਧਿਆਪਕਾਂ ਨੂੰ ਚੋਣ ਨਾਲ ਸਬੰਧਤ ਫੀਲਡ-ਵਰਕ ਆਦਿ ਹੋਰ ਕੰਮ ਕਰਨ ਦਾ ਕੋਈ ਤਜਰਬਾ ਵੀ ਨਹੀਂ ਹਨ। ਪ੍ਰਸ਼ਾਸਨ ਨੂੰ ਇਸ ਮਾਮਲੇ ’ਚ ਔਰਤਾਂ ਦੀ ਮਜ਼ਬੂਰੀ ਅਤੇ ਭਾਵਨਾਵਾਂ ਨੂੰ ਸਮਝਦੇ ਹੋਏ ਉਚਿਤ ਕਦਮ ਚੁੱਕਣ ਦੀ ਲੋੜ ਹੈ।

ਇਹ ਵੀ ਪੜ੍ਹੋ : ਮੰਤਰੀ ਕਟਾਰੂਚੱਕ ਨੇ ਸਰਹੱਦੀ ਖ਼ੇਤਰ ਦੇ ਪਿੰਡਾਂ 'ਚ 1 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਵਾਟਰ ਸਪਲਾਈ ਦਾ ਕੀਤਾ ਉਦਘਾਟਨ

ਘਰ-ਘਰ ਜਾ ਕੇ ਬਣਾਉਣੇ ਪੈਂਦੇ ਹਨ ਮਹਿਲਾ ਟੀਚਰਾਂ ਨੂੰ ਵੋਟ

ਜਿੱਥੇ ਮਹਿਲਾ ਟੀਚਰਾਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਔਰਤਾਂ ਜਦੋਂ ਘਰ-ਘਰ ਜਾ ਕੇ ਵੋਟ ਬਣਾਉਣ ਲਈ ਪੁੱਜਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲੋਂ ਵੀ ਵੱਡੀ ਮੁਸ਼ਕਲ ਹੈ ਕਿ ਚੋਣ ਦੌਰ ’ਚ ਵੱਡੀ ਗਿਣਤੀ ’ਚ ਪਿਛੜੇ ਖੇਤਰ ’ਚ ਰਹਿਣ ਵਾਲੇ ਲੋਕ ਵੱਧ ਗੁਸਤਾਖ ਹੋ ਚੁੱਕੇ ਹੁੰਦੇ ਹਨ। ਇਨ੍ਹਾਂ ਹਾਲਾਤਾਂ ’ਚ ਔਰਤਾਂ ਦੀ ਸੁਰੱਖਿਆ ਕਿਵੇਂ ਹੋਵੇਗੀ? ਇਹ ਇਕ ਵੱਡਾ ਪ੍ਰਸ਼ਨ ਹੈ।

ਪ੍ਰਾਈਵੇਟ ਏਜੰਸੀਆਂ ਦੀ ਲੈਣੀ ਚਾਹੀਦੀ ਮਦਦ

ਸੀਨੀਅਰ ਐਡਵੋਕੇਟ ਅਤੇ ਸਾਬਕਾ ਕੌਂਸਲਰ ਕੁੰਵਰ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਲੈਕਸ਼ਨ ਦੇ ਦਿਨਾਂ ’ਚ ਵੋਟ ਆਦਿ ਬਣਾਉਣ ਲਈ ਸਬੰਧਤ ਪ੍ਰਸ਼ਾਸਨ ਨੂੰ ਔਰਤਾਂ ਦੇ ਹਿੱਤਾਂ ਦੇ ਮੱਦੇਨਜ਼ਰ ਪ੍ਰਾਈਵੇਟ ਏਜੰਸੀਆਂ ਦੀ ਮਦਦ ਲੈਣੀ ਚਾਹੀਦੀ। ਇਨ੍ਹਾਂ ਨੂੰ ਉਚਿਤ ਤਨਖਾਹ ਦੇ ਕੇ ਜਾਂ ਕਾਂਟ੍ਰੈਕਟ ਬੇਸ ’ਤੇ ਜੌਬ ਵਰਕ ਦੇਣੀ ਚਾਹੀਦੀ ਤਾਂ ਕਿਸੇ ਦੇ ਭਵਿੱਖ ਦਾ ਨੁਕਸਾਨ ਨਾ ਹੋਵੇ।

 ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ ਪ੍ਰੀ-ਵੈਡਿੰਗ ਸ਼ੂਟ ਲਈ ਬਣੀ ਹੌਟਸਪੌਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News