ਟਰੱਕ ਦੀ ਲਪੇਟ ’ਚ ਆਉਣ ਨਾਲ ਅੌਰਤ ਦੀ ਮੌਤ

Saturday, Jul 28, 2018 - 12:41 AM (IST)

ਟਰੱਕ ਦੀ ਲਪੇਟ ’ਚ ਆਉਣ ਨਾਲ ਅੌਰਤ ਦੀ ਮੌਤ

ਚੱਬੇਵਾਲ, (ਗੁਰਮੀਤ)— ਹੁਸ਼ਿਆਰਪੁਰ-ਚੰਡੀਗਡ਼੍ਹ ਮੁੱਖ ਮਾਰਗ ’ਤੇ ਅੱਜ ਸ਼ਾਮੀਂ 5 ਕੁ ਵਜੇ ਅੱਡਾ ਚੱਬੇਵਾਲ ਵਿਖੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ  ਸਡ਼ਕ ਪਾਰ ਕਰ ਰਹੀ ਅੌਰਤ ਦੀ ਟਰੱਕ ਦੀ ਲਪੇਟ ’ਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਜਾਣ ਦੀ  ਖ਼ਬਰ  ਮਿਲੀ  ਹੈ, ਜਦਕਿ ਉਸ ਦਾ 3 ਕੁ ਸਾਲ ਦਾ ਬੱਚਾ ਵਾਲ-ਵਾਲ ਬਚਿਆ। ਥਾਣਾ ਚੱਬੇਵਾਲ ਦੇ ਏ. ਐੱਸ.ਆਈ. ਪਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪੂਨਮ ਕੁਮਾਰੀ (35) ਪਤਨੀ ਬਾਲ ਕਿਸ਼ਨ ਵਾਸੀ ਪਿੰਡ ਸਿਆਣਾ, ਨੇਡ਼ੇ ਬਲਾਚੌਰ ਆਪਣੇ ਤਿੰਨ ਕੁ ਸਾਲ ਦੇ ਪੁੱਤਰ ਨਾਲ ਚੱਬੇਵਾਲ ਨੇਡ਼ਲੇ ਪਿੰਡ ਬੱਸੀ ਕਲਾਂ ਵਿਚ ਆਪਣੀ ਰਿਸ਼ਤੇਦਾਰੀ   ਵਿਚ ਹੋਏ ਸਮਾਗਮ ’ਚ ਸ਼ਾਮਲ ਹੋ ਕੇ  ਆਪਣੇ ਘਰ ਪਰਤ ਰਹੀ ਸੀ ਕਿ ਅੱਡਾ ਚੱਬੇਵਾਲ ਵਿਖੇ ਸਡ਼ਕ ਪਾਰ ਕਰਨ ਮੌਕੇ ਮਾਹਿਲਪੁਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰਬਰ ਪੀ ਬੀ 06 ਵੀ-6926 ਦੀ ਲਪੇਟ ’ਚ ਆ ਗਈ। ਸਿੱਟੇ ਵਜੋਂ ਪੂਨਮ ਕੁਮਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪੁੱਤਰ ਵਾਲ-ਵਾਲ ਬਚਿਆ। ਥਾਣਾ ਚੱਬੇਵਾਲ ਪੁਲਸ ਨੇ ਵਾਹਨ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News