ਮਹਿਲਾ ਨੇ ਰੋ-ਰੋ ਕੇ ACP ''ਤੇ ਲਾਏ ਛੇੜਛਾੜ ਦੇ ਦੋਸ਼ (ਵੀਡੀਓ)
Sunday, Apr 08, 2018 - 06:34 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ 'ਚ ਇਕ ਮਹਿਲਾ ਨੇ ਏ. ਸੀ. ਪੀ. ਪਵਨਜੀਤ 'ਤੇ ਦਫਤਰ ਦੇ ਅੰਦਰ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ, ਜਿਸ ਤੋਂ ਬਾਅਦ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਪਹੁੰਚੀ ਮਹਿਲਾ ਨੇ ਮੀਡੀਆ ਦੇ ਸਾਹਮਣੇ ਰੋਂਦੇ ਹੋਏ ਆਪਣੀ ਆਪ-ਬੀਤੀ ਸੁਣਾਈ।
ਉੱਧਰ ਏ. ਸੀ. ਪੀ. ਨੇ ਆਪਣੇ ਉੱਪਰ ਲਗਾਏ ਗਏ ਮਹਿਲਾ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਡਿਪਰੈਸ਼ਨ ਦੀ ਸ਼ਿਕਾਰ ਹੈ। ਉਸ ਦਾ ਆਪਣੇ ਭੈਣ—ਭਰਾ ਤੇ ਮਾਤਾ ਨਾਲ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਤੇ ਪੁਲਸ 'ਤੇ ਦਬਾਅ ਬਣਾਉਣ ਲਈ ਅਜਿਹੇ ਦੋਸ਼ ਲਗਾ ਰਹੀ ਹੈ।
ਏ. ਸੀ. ਪੀ. ਪਵਨਜੀਤ ਨੇ ਕਿਹਾ ਕਿ ਘਟਨਾ ਸਮੇਂ ਥਾਣੇ 'ਚ ਮਹਿਲਾ ਪੁਲਸ ਅਤੇ ਦੂਜਾ ਸਟਾਫ ਵੀ ਮੌਜੂਦ ਸੀ। ਇਸ ਤੋਂ ਇਲਾਵਾ ਮਹਿਲਾ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਦਫਤਰ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਉਨ੍ਹਾਂ ਦੀ ਜਾਂਚ ਤੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
