ਹੈਰੋਇਨ ਫੜਨ ਅਤੇ ਪਾਕਿ ਸਮੱਗਲਰਾਂ ਦੀ ਘੁਸਪੈਠ ਨੂੰ ਅਸਫ਼ਲ ਬਣਾਉਣ ਵਾਲੇ ਜਵਾਨਾਂ ਦਾ ਸਨਮਾਨ

Saturday, Dec 09, 2017 - 07:20 AM (IST)

ਹੈਰੋਇਨ ਫੜਨ ਅਤੇ ਪਾਕਿ ਸਮੱਗਲਰਾਂ ਦੀ ਘੁਸਪੈਠ ਨੂੰ ਅਸਫ਼ਲ ਬਣਾਉਣ ਵਾਲੇ ਜਵਾਨਾਂ ਦਾ ਸਨਮਾਨ

ਗੁਰਦਾਸਪੁਰ, (ਵਿਨੋਦ)- ਸੀਮਾ ਸੁਰੱਖਿਆ ਬੱਲ ਦੀ 112 ਬਟਾਲੀਅਨ ਦੇ 2 ਨੌਜਵਾਨਾਂ ਨੇ ਬੀਤੀ ਰਾਤ ਰੋਸਾ ਬੀ. ਓ. ਪੀ. ਦੇ ਸਾਹਮਣੇ ਪਾਕਿਸਤਾਨ ਤੋਂ ਹੈਰੋਇਨ ਲੈ ਕੇ ਆ ਰਹੇ 3 ਸਮੱਗਲਰਾਂ ਨੂੰ ਵਾਪਸ ਭੱਜਣ ਲਈ ਮਜਬੂਰ ਕੀਤਾ ਅਤੇ 55 ਕਿਲੋ ਹੈਰੋਇਨ ਸਮੇਤ 2 ਰਿਵਾਲਵਰ ਬਰਾਮਦ ਕੀਤੇ। ਉਨ੍ਹਾਂ ਜਵਾਨਾਂ ਨੂੰ ਅੱਜ ਸੀਮਾ ਸੁਰੱਖਿਆ ਬੱਲ ਦੇ ਆਈ. ਜੀ. ਮੁਕਲ ਗੋਇਲ ਨੇ 10 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸੀਮਾ ਸੁਰੱਖਿਆ ਬੱਲ ਦੇ ਮਹਾਨਿਰਦੇਸ਼ਕ ਨੂੰ ਇਨ੍ਹਾਂ ਦੋਵਾਂ ਜਵਾਨਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਸਿਫਾਰਿਸ਼ ਕਰਨ ਦਾ ਐਲਾਨ ਕੀਤਾ। 
ਸੀਮਾ ਸੁਰੱਖਿਆ ਬੱਲ ਦੇ ਆਈ. ਜੀ. ਮੁਕਲ ਗੋਇਲ ਨੇ ਦੱਸਿਆ ਕਿ ਇੰਨੇ ਵੱਡੇ ਪੱਧਰ 'ਤੇ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ 'ਚ ਸੀਮਾ ਸੁਰੱਖਿਆ ਬੱਲ ਦੇ 2 ਜਵਾਨਾਂ ਮੁਕੇਸ਼ ਕੁਮਾਰ ਤੇ ਡੀ. ਲੋਕੇਂਦਰ ਸਿੰਘ ਦੀ ਪ੍ਰਸ਼ੰਸਾਯੋਗ ਭੂਮਿਕਾ ਹੈ। ਆਈ. ਜੀ. ਨੇ ਦੱਸਿਆ ਕਿ ਇਸ ਸਾਲ ਅਜੇ ਤੱਕ ਪਾਕਿਸਤਾਨ ਤੋਂ ਲਿਆਂਦੀ ਜਾ ਰਹੀ 257 ਕਿਲੋ ਤੋਂ ਜ਼ਿਆਦਾ ਹੈਰੋਇਨ ਫੜੀ ਜਾ ਚੁੱਕੀ ਹੈ, ਜਿਸ 'ਚ ਅੱਜ ਫੜੀ ਗਈ ਹੈਰੋਇਨ ਵੀ ਸ਼ਾਮਲ ਹੈ।


Related News