ਸੁਖਬੀਰ ਨੇ ਲਾਏ ਫ਼ਾਜ਼ਿਲਕਾ ਲੁੱਟਣ ਦੇ ਇਲਜ਼ਾਮ ਤਾਂ ਘੁਬਾਇਆ ਨੇ ਕਿਹਾ ਬਾਦਲ ਨੇ ਲੁੱਟਿਆ ''ਪੰਜਾਬ''

Friday, Jan 15, 2021 - 06:12 PM (IST)

ਸੁਖਬੀਰ ਨੇ ਲਾਏ ਫ਼ਾਜ਼ਿਲਕਾ ਲੁੱਟਣ ਦੇ ਇਲਜ਼ਾਮ ਤਾਂ ਘੁਬਾਇਆ ਨੇ ਕਿਹਾ ਬਾਦਲ ਨੇ ਲੁੱਟਿਆ ''ਪੰਜਾਬ''

ਫਾਜ਼ਿਲਕਾ (ਸੁਨੀਲ ਨਾਗਪਾਲ): ਨਗਰ ਕੌਂਸਲ ਚੋਣਾਂ ਆ ਗਈਆਂ ਹਨ ਅਜਿਹੇ ’ਚ ਹੁਣ ਸਿਆਸੀ ਨੇਤਾਵਾਂ ਦੇ ਦੌਰੇ ਵੀ ਜਾਰੀ ਹਨ। ਫ਼ਾਜ਼ਿਲਕਾ ’ਚ ਬੀਤੇ ਦਿਨੀਂ ਫਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਆਪਣੇ ਦੌਰੇ ਦੌਰਾਨ ਪਹੁੰਚੇ ਹੋਏ ਸਨ, ਜਿਸ ਦੌਰਾਨ ਉਨ੍ਹਾਂ ਨੇ ਵਾਰਡ ’ਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦੇ ਨਗਰ ਕੌਂਸਲ ਚੋਣਾਂ ਲੜਨ ’ਤੇ ਵੱਡੇ-ਵੱਡੇ ਵਾਅਦੇ ਵੀ ਕੀਤੇ, ਇਸ ਦੌਰਾਨ ਉਨ੍ਹਾਂ ਨੇ ਫਾਜ਼ਿਲਕਾ ’ਚ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਰਿਵਾਰ ਨੂੰ ਲੰਮੇ ਹੱਥੀਂ ਲਿਆ।

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘੁਬਾਇਆ ਪਰਿਵਾਰ ਫਾਜ਼ਿਲਕਾ ਨੂੰ ਖੂਬ ਲੁੱਟ ਰਹੇ ਹਨ, ਜਿਸ ਦੇ ਬਾਅਦ ਹੁਣ ਦਵਿੰਦਰ ਘੁਬਾਇਆ ਨੇ ਵੀ ਸੁਖਬੀਰ ਸਿੰਘ ਬਾਦਲ ’ਤੇ ਪਲਟਵਾਰ ਕੀਤਾ ਹੈ। ਦਵਿੰਦਰ ਘੁਬਾਇਆ ਦਾ ਕਹਿਣਾ ਹੈ ਕਿ ਬਾਦਲ ਨੇ ਖ਼ੁਦ ਪੂਰਾ ਪੰਜਾਬ ਲੁੱਟਿਆ ਹੈ ਅਤੇ ਉਸ ਨੂੰ ਸਾਰੇ ਲੁਟੇਰੇ ਦਿਖਦੇ ਹਨ। ਦਵਿੰਦਰ ਘੁਬਾਇਆ ਨੇ ਕਿਹਾ ਕਿ ਆਪਣੀ ਸਰਕਾਰ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੇ ਪਰਿਵਾਰ ਦੇ ਕਈ ਮਾਮਲਿਆਂ ਦੀ ਜਾਂਚ ਵੀ ਕਰਵਾਈ ਅਤੇ ਉਸ ਨੂੰ ਕੁੱਝ ਹਾਸਲ ਨਹੀਂ ਹੋਇਆ ਤਾਂ ਹੁਣ ਸਿਆਸੀ ਤਲਾਸ਼ਣ ਲਈ ਸੁਖਬੀਰ ਸਿੰਘ ਬਾਦਲ ਵਲੋਂ ਅਜਿਹੇ ਸਿਆਸੀ ਬਿਆਨਬਾਜ਼ੀਆਂ ਹੋ ਰਹੀ ਹਨ। 

ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ, ਕਾਂਗਰਸ ਦੇ ਮੌਜੂਦਾ ਸਰਪੰਚ ਸਮੇਤ 2 ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News