ਫਾਜ਼ਿਲਕਾ ਦੀ ਇਸ ਲਾੜੀ ਦੇ ਲੁੱਟ ਦੇ ਕਾਰਨਾਮੇ ਕਰਦੇ ਨੇ ਹੈਰਾਨ, ਕਈਆਂ ਨੂੰ ਪਾਇਆ ਪੜ੍ਹਨੇ

Friday, Jul 17, 2020 - 05:57 PM (IST)

ਫਾਜ਼ਿਲਕਾ: (ਸੁਨੀਲ ਨਾਗਪਾਲ): ਫਾਜ਼ਿਲਕਾ 'ਚ 2 ਦਿਨ ਦੀ ਲਾੜੀ ਲੱਖਾਂ ਰੁਪਏ ਦੇ ਗਹਿਣੇ ਅਤੇ 80 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਤੀਸਰੇ ਦਿਨ ਹੀ ਫ਼ਰਾਰ ਹੋ ਗਈ। ਪੁਲਸ ਨੇ ਲਾੜੀ ਸਮੇਤ ਪਰਿਵਾਰ ਦੇ ਚਾਰ ਮੈਬਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੀ ਰਾਧਾ ਸਵਾਮੀ ਕਾਲੋਨੀ ਨਿਵਾਸੀ ਜਿਤੇਂਦਰ ਕੁਮਾਰ ਪੁੱਤਰ ਗੁਰਦਾਸ ਸਿੰਘ ਦਾ ਵਿਆਹ ਬੀਤੇ ਜੂਨ ਮਹੀਨੇ 'ਚ ਪਿੰਡ ਕਾਠਗੜ ਦੀ ਕੁੜੀ ਨਿਸ਼ਾ ਦੇ ਨਾਲ ਹੋਇਆ ਸੀ। ਇਹ ਵਿਆਹ ਤਾਲਾਬੰਦੀ ਅਤੇ ਕਰਫਿਊ ਲੱਗਾ ਹੋਣ ਕਾਰਨ ਬੇਹੱਦ ਹੀ ਸਾਦਾ ਤਰੀਕੇ ਨਾਲ ਬਿਨਾਂ ਦਾਜ ਦੇ ਕੀਤਾ ਗਿਆ ਸੀ, ਜਿਸ 'ਚ ਮੁੰਡੇ ਦੇ ਪਰਿਵਾਰ ਵਲੋਂ ਕੁੜੀ ਨੂੰ 20 ਤੋਲੇ ਸੋਨਾ ਵੀ ਪਾਇਆ ਗਿਆ ਸੀ।ਵਿਆਹ ਦੇ 2 ਦਿਨ ਬਾਅਦ ਹੀ ਕੁੜੀ ਦੇ ਪੇਕੇ ਵਾਲੇ ਉਸ ਨੂੰ ਆਪਣੇ ਨਾਲ ਲੈ ਗਏ।  2 ਦਿਨ ਨਿਕਲ ਜਾਣ ਦੇ ਬਾਅਦ ਜਦੋਂ ਲੁੱਟ ਦਾ ਸ਼ਿਕਾਰ ਹੋਇਆ ਜਿਤੇਂਦਰ ਸਿੰਘ  ਆਪਣੀ ਪਤਨੀ ਨੂੰ ਲੈਣ ਗਿਆ ਤਾਂ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਉਸ ਦੇ ਨਾਲ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਬੇਇਜ਼ਤ ਕਰਕੇ ਘਰ ਤੋਂ ਕੱਢਦੇ ਹੋਏ ਕਿਹਾ ਕਿ ਅਸੀਂ ਤਾਂ ਤੁਹਾਡੇ ਨਾਲ ਠੱਗੀ ਮਾਰਨੀ ਸੀ ਅਤੇ ਉਹ ਮਾਰ ਲਈ। ਹੁਣ ਤੁਸੀਂ ਕਿਤੇ ਵੀ ਸਾਡੀ ਸ਼ਿਕਾਇਤ ਕਰ ਦਿਓ ਕੋਈ ਸਾਡਾ ਕੁੱਝ ਨਹੀਂ ਵਿਗਾੜ ਸਕਦਾ।

ਇਹ ਵੀ ਪੜ੍ਹੋ:  ਗੁਆਂਢ 'ਚ ਰਹਿੰਦੇ ਵਿਅਕਤੀ ਦਾ ਸ਼ਰਮਨਾਕ ਕਾਰਾ, 3 ਬੱਚਿਆਂ ਦੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਇਸ ਦੇ ਬਾਅਦ ਮੁੰਡੇ ਵਾਲੇ ਪੰਚਾਇਤ ਦੇ ਨਾਲ ਕਈ ਵਾਰ ਕੁੜੀ ਨੂੰ ਲੈਣ ਗਏ ਪਰ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਜਿਤੇਂਦਰ ਸਿੰਘ ਵਲੋਂ ਫਾਜ਼ਿਲਕਾ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿੱਥੇ ਪੁਲਸ ਵਲੋਂ ਜਾਂਚ ਕਰਨ ਦੇ ਬਾਅਦ ਮਾਮਲਾ ਠੀਕ ਪਾਇਆ ਗਿਆ, ਜਿਸ ਉੱਤੇ ਫਾਜ਼ਿਲਕਾ ਪੁਲਸ ਵਲੋਂ ਜਿਤੇਂਦਰ ਕੁਮਾਰ ਦੀ ਪਤਨੀ ਨਿਸ਼ਾ ਰਾਣੀ ਅਤੇ ਉਸਦੇ ਪਰਿਵਾਰ ਦੇ ਚਾਰ ਮੈਬਰਾਂ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਰੋਜ਼ੀ ਰੋਟੀ ਕਮਾਉਣ ਗਏ ਡੇਹਰੀਵਾਲ ਦੇ ਨੌਜਵਾਨ ਦੀ ਦੁਬਈ 'ਚ ਮੌਤ

ਇਸ ਮਾਮਲੇ ਸਬੰਧੀ ਪੀੜਤ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਉਸਦਾ ਵਿਆਹ 5 ਜੂਨ ਨੂੰ ਕਾਠਗੜ ਨਿਵਾਸੀ ਨਿਸ਼ਾ ਰਾਣੀ ਦੇ ਨਾਲ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਕੁੜੀ ਦੇ ਪਰਿਵਾਰ ਵਾਲਿਆਂ ਵਲੋਂ ਪਹਿਲਾਂ ਵੀ ਇੰਝ ਹੀ ਵਿਆਹ ਦੇ ਨਾਂ 'ਤੇ ਦੋ ਲੋਕਾਂ ਨੂੰ ਠੱਗਿਆ ਜਾ ਚੁੱਕਿਆ ਹੈ ਅਤੇ ਹੁਣ ਤੀਜਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਇਹ ਠੱਗੀ ਕੀਤੀ ਗਈ ਹੈ। ਉਸਨੇ ਦੱਸਿਆ ਕਿ ਨਿਸ਼ਾ ਰਾਣੀ ਜਾਂਦੇ ਵਕਤ ਆਪਣੇ ਨਾਲ 20 ਤੋਲੇ ਸੋਨਾ, ਜਿਸ 'ਚ ਸੋਨੇ ਦਾ ਹਾਰ, ਸੋਨੇ ਦਾ ਟਿੱਕਾ, ਚਾਰ ਚੂੜੀਆਂ ਅਤੇ ਸੋਨੇ ਦੇ ਟੋਪਸ ਅਤੇ ਵਿਆਹ 'ਚ ਇਕੱਠੇ ਹੋਏ ਸ਼ਗਨ ਦੇ 80 ਹਜ਼ਾਰ ਰੁਪਏ ਦੀ ਰਾਸ਼ੀ ਵੀ ਆਪਣੇ ਪਰਸ 'ਚ ਪਾਕੇ ਨਾਲ ਲੈ ਗਈ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਰਿਵਾਰ ਵਾਲਿਆਂ ਵਲੋਂ ਕੁੱਝ ਲੋਕਾਂ ਦੇ ਨਾਲ ਮਿਲ ਕੇ ਲੋਕਾਂ ਨੂੰ ਵਿਆਹ  ਦੇ ਨਾਮ 'ਤੇ ਠੱਗਣ ਦਾ ਇਕ ਗਿਰੋਹ ਬਣਾ ਰੱਖਿਆ ਹੈ ਜੋ ਭੋਲ਼ੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਅਤੇ ਬਾਅਦ 'ਚ ਇਨ੍ਹਾਂ ਨਾਲ ਠੱਗੀ ਮਾਰ ਲੈਂਦਾ ਹੈ। ਮੁੰਡੇ ਵਾਲਿਆਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ, ਜਿਸ ਤੇ ਪੁਲਸ ਨੇ ਕੁੜੀ ਅਤੇ ਉਸਦੇ ਪਰਿਵਾਰਿਕ ਮੈਬਰਾਂ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਲ ਧੋਖਾ ਕਰਨ ਵਾਲੇ ਇਸ ਪਰਿਵਾਰ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।


Shyna

Content Editor

Related News