ਫਾਜ਼ਿਲਕਾ : ਸਰਹੱਦ ਪਾਰ ਪਾਕਿ ਤੋਂ ਆਏ ਟਿੱਡੀ ਦਲ ਨੇ ਮੁੜ ਮਚਾਇਆ ਗਦਰ (ਤਸਵੀਰਾਂ)
Thursday, Feb 20, 2020 - 02:37 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਪੰਜਾਬ ਦੇ ਵੱਖ-ਵੱਖ ਸੂਬਿਆਂ ’ਤੇ ਅੱਜ ਵੀ ਟਿੱਡੀ ਦਲ ਦਾ ਹਮਲਾ ਬਰਕਰਾਰ ਹੈ। ਸਰਹੱਦ ਪਾਰ ਪਾਕਿਸਤਾਨ ਤੋਂ ਆਈਆਂ ਟਿੱਡੀਆਂ ’ਤੇ ਇਕ ਵਾਰ ਫਿਰ ਫਾਜ਼ਿਲਕਾ ਦੀ ਭਾਰਤ-ਪਾਕਿ ਕੌਂਮਾਤਰੀ ਸਰਹੱਦ ’ਤੇ ਵਸੇ ਪਿੰਡ ਦੇ ਖੇਤਾਂ ’ਚ ਗਦਰ ਮਚਾ ਦਿੱਤਾ ਹੈ। ਟਿੱਡੀ ਦਲ ਵਲੋਂ ਕਿਸਾਨਾਂ ਦੀਆਂ ਫਸਲਾਂ ’ਤੇ ਹਮਲਾ ਕਰ ਦੇਣ ਦਾ ਪਤਾ ਲੱਗਣ ’ਤੇ ਕਿਸਾਨਾਂ ਨੇ ਇਸ ਦੀ ਸੂਚਨਾ ਖੇਤੀਬਾੜੀ ਵਿਭਾਗ ਨੂੰ ਦਿੱਤੀ। ਮੌਕੇ ’ਤੇ ਪੁੱਜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸਰਹੱਦ ਪਾਰ ਤੋਂ ਆ ਰਹੀਆਂ ਟਿੱਡੀਆਂ ’ਤੇ ਸਪੀਡ ਸਪਰੇਅ ਕਰਨੀ ਸ਼ੁਰੂ ਕਰ ਦਿੱਤੀ। ਵੱਡੀ ਮਾਤਰਾ ’ਚ ਆਈਆਂ ਟਿੱਡੀਆਂ ’ਤੇ ਸਪਰੇਅ ਕਰਨ ਨਾਲ ਫਸਲਾਂ ਦਾ ਨੁਕਸਾਨ ਹੋਣੋ ਬੱਚ ਗਿਆ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਜੋ ਸਪਰੇਅ ਟਿੱਡੀਆਂ ਅਤੇ ਫਸਲਾਂ ਨੇ ਕੀਤੀ ਗਈ ਹੈ, ਉਸ ਦਾ ਅਸਰ 10 ਦਿਨ ਤੱਕ ਰਹੇਗਾ। ਇਸੇ ਕਾਰਨ ਅਗਲੇ 10 ਦਿਨਾਂ ਤੱਕ ਟਿੱਡੀ ਦਲ ਦਾ ਇਥੇ ਕੋਈ ਖਤਰਾ ਨਹੀਂ।