ਗੁਆਂਢੀ ਜ਼ਿਲੇ ਸ਼੍ਰੀ ਗੰਗਾਨਗਰ ਵਿਖੇ ਟਿੱਡੀ ਦਲ ਦਾ ਹਮਲਾ

Thursday, Jan 16, 2020 - 04:04 PM (IST)

ਗੁਆਂਢੀ ਜ਼ਿਲੇ ਸ਼੍ਰੀ ਗੰਗਾਨਗਰ ਵਿਖੇ ਟਿੱਡੀ ਦਲ ਦਾ ਹਮਲਾ

ਫਾਜ਼ਿਲਕਾ (ਸੁਨੀਲ ਨਾਗਪਾਲ) - ਗੁਆਂਢੀ ਸੂਬੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ, ਜਿਸ ਦੀ ਸਰਹੱਦ ਫਾਜ਼ਿਲਕਾ ਜ਼ਿਲਾ ਦੇ ਨਾਲ ਲਗਦੀ ਹੈ, ’ਚ ਟਿੱਡੀ ਦਲ ਦਾ ਹਮਲਾ ਹੋ ਗਿਆ ਹੈ। ਇਸ ਹਮਲੇ ਦੇ ਤਹਿਤ ਖੇਤੀਬਾੜੀ ਵਿਭਾਗ ਫਾਜ਼ਿਲਕਾ ਨੇ ਜ਼ਿਲੇ ਲਈ ਨਿਗਰਾਨੀ ਟੀਮਾਂ ਗਠਿਤ ਕੀਤੀਆਂ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਫਾਜ਼ਿਲਕਾ ਦੇ ਡੀ.ਸੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਖੇਤੀ ਮਾਹਰਾਂ ਦੀ ਇਕ ਟੀਮ ਬਲਾਕ ਖੇਤੀਬਾੜੀ ਅਫਸਰ ਸਵਰਨ ਸਿੰਘ ਦੀ ਅਗਵਾਈ ’ਚ ਭੇਜੀ ਗਈ ਹੈ। ਇਹ ਟੀਮ ਜ਼ਿਲਾ ਸ਼੍ਰੀ ਗੰਗਾਨਗਰ ਦੇ ਵਿਜੇ ਨਗਰ ਅਤੇ ਅਨੂਪਗੜ੍ਹ ’ਚ ਟਿੱਡੀ ਦਲ ਦੇ ਪ੍ਰਭਾਵ ਦਾ ਨਿਰੀਖਣ ਕਰੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ’ਚ ਫਾਜ਼ਿਲਕਾ ਜ਼ਿਲਾ ’ਚ ਟਿੱਡੀ ਦਲ ਦੇ ਹਮਲੇ ਦਾ ਕੋਈ ਖਤਰਾ ਨਹੀਂ ਹੈ।

ਜ਼ਿਲਾ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ ਪਿੰਡਾਂ ’ਚ ਖੜ੍ਹੀ ਫਸਲ ’ਤੇ ਨਜ਼ਰਸਾਨੀ ਲਈ 20 ਟੀਮਾਂ ਨੂੰ ਕੰਮ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ 1993 ’ਚ ਪੰਜਾਬ ਅਤੇ ਗੁਆਂਢੀ ਰਾਜ ਰਾਜਸਥਾਨ ’ਚ ਟਿੱਡੀ ਦਲ ਦਾ ਹਮਲਾ ਹੋਇਆ ਸੀ, ਜਿਸ ’ਚ ਕਾਫੀ ਨੁਕਸਾਨ ਹੋਇਆ ਸੀ।


author

rajwinder kaur

Content Editor

Related News