''ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਜਲਦ ਮਿਲੇਗੀ ਨਿਜ਼ਾਤ''

Tuesday, Jan 07, 2020 - 06:21 PM (IST)

''ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਜਲਦ ਮਿਲੇਗੀ ਨਿਜ਼ਾਤ''

ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਜ਼ਿਲੇ ਦੇ ਸਰਹੱਦੀ ਪਿੰਡਾਂ ਪਕਾਚਿਸਤੀ, ਕਾਦਰਬਖਸ਼, ਕਰਨੀਖੇੜਾ, ਘੜੂਮੀ ਆਦਿ ਦੇ ਲੋਕ ਡਰੇਨਜ਼ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ (ਰਿਟਾ:) ਨੇ ਹੋਰਨਾਂ ਟੀਮ ਨਾਲ ਉਕਤ ਥਾਵਾਂ ਦਾ ਦੌਰਾ ਕੀਤਾ, ਜਿਸ ਮਗਰੋਂ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ। ਇਸ ਮੌਕੇ ਐੱਸ.ਸੀ. ਅਗਰਵਾਲ ਸਾਬਕਾ ਚੀਫ਼ ਸੈਕਟਰੀ ਪੰਜਾਬ, ਡਾ. ਬਾਬੂ ਰਾਮ ਸਾਬਕਾ ਮੈਂਬਰ ਸੈਕਟਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੰਤ ਬਲਬੀਰ ਸਿੰਘ ਸੀਚੇਵਾਲ ਸਮੂਹ ਐੱਨ.ਜੀ.ਟੀ ਟੀਮ ਮੈਂਬਰ, ਡੀ.ਸੀ. ਫਾਜ਼ਿਲਕਾ ਮਨਪ੍ਰੀਤ ਸਿੰਘ ਛੱਤਵਾਲ, ਡੀ.ਸੀ. ਫਿਰੋਜ਼ਪੁਰ ਚੰਦਰ ਗੈਂਦ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

PunjabKesari

ਜਸਟਿਸ ਜਸਬੀਰ ਸਿੰਘ ਨੇ ਸਮੂਹ ਵਿਭਾਗੀ ਅਧਿਕਾਰੀਆਂ ਤੋਂ ਜ਼ਿਲਾ ਪੱਧਰ 'ਤੇ ਚਲ ਰਹੇ ਐੱਸ.ਟੀ.ਪੀ. (ਵਾਟਰ ਟ੍ਰੀਟਮੈਂਟ ਪਲਾਂਟ) ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਨਾਲ ਲੱਗਦੇ ਮੋਗਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜ਼ਿਲਿਆਂ ਦੀਆਂ ਡ੍ਰੇਨਜ਼ ਤੋਂ ਪ੍ਰਦੂਸ਼ਿਤ ਪਾਣੀ ਫਾਜ਼ਿਲਕਾ ਦੀ ਸਰਹੱਦ ਨੇੜੇ ਸਤਲੁਜ ਕਰੀਕ 'ਚ ਗਿਰਦਾ ਹੈ। ਜਿਸਦੇ ਲਈ ਹਰੇਕ ਵਿਭਾਗੀ ਅਧਿਕਾਰੀ ਨੂੰ ਵਾਟਰ ਟ੍ਰੀਟਮੈਂਟ ਪਲਾਂਟ, ਸੀਵਰੇਜ਼ ਦੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਐੱਸ.ਟੀ.ਪੀ. ਰਾਹੀ ਸਾਫ਼ ਕੀਤੇ ਪਾਣੀ ਨੂੰ ਖੇਤੀਬਾੜੀ ਦੀ ਵਰਤੋਂ 'ਚ ਲਿਆਉਣ ਲਈ ਜ਼ਿੰਮੀਦਾਰਾਂ ਨੂੰ ਜਾਗਰੂਕ ਕੀਤਾ ਜਾਵੇ।ਉਨ੍ਹਾਂ ਐੱਸ.ਟੀ.ਪੀ. ਜਾਂ ਪ੍ਰਦੂਸ਼ਣ ਰੋਕਣ ਦੇ ਕੰਮਾਂ 'ਚ ਦੇਰੀ ਕਰਨ ਵਾਲੇ ਅਧਿਕਾਰੀਆਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾ ਮੁਤਾਬਕ ਜੁਰਮਾਨਾ ਕਰਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਨੂੰ ਸਰਹੱਦੀ ਪਿੰਡਾਂ ਅੰਦਰ ਕਣਕ, ਝੋਨੇ ਦੀਆਂ ਫ਼ਸਲਾਂ ਦੀ ਪੈਦਾਵਾਰ ਬਾਰੇ 15 ਦਿਨਾਂ ਅੰਦਰ ਐੱਨ.ਜੀ.ਟੀ ਨੂੰ ਰਿਪੋਰਟ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਰੇਨਜ਼ ਦੇ ਨੇੜੇ ਵੱਧ ਤੋਂ ਵੱਧ ਬੂਟੇ ਲਾਉਣ ਦੇ ਆਦੇਸ਼ ਜਾਰੀ ਕੀਤੇ। 

ਇਸ ਮੌਕੇ ਡੀ.ਸੀ. ਫਾਜ਼ਿਲਕਾ ਮਨਪ੍ਰੀਤ ਛੱਤਵਾਲ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਜ਼ਿਲੇ ਅੰਦਰ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਲਈ 80 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ, ਜਿਸ ਦੇ ਤਹਿਤ ਪਹਿਲੇ ਫੇਸ ਅੰਦਰ 8 ਪਿੰਡਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਐੱਨ.ਜੀ.ਟੀ ਤੋਂ ਆਏ ਫਾਜ਼ਿਲਕਾ ਦਾ ਦੌਰਾ ਕਰਨ ਪਹੁੰਚੇ ਚੇਅਰਮੈਨ ਜਸਬੀਰ ਸਿੰਘ ਅਤੇ ਸਮੁੱਚੀ ਟੀਮ ਨੂੰ ਭਰੋਸਾ ਦਿਵਾਇਆ ਕਿ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ ਅਤੇ ਗੰਦੇ ਪਾਣੀ ਦੀ ਸਮੱਸਿਆਵਾਂ ਨੂੰ ਜਲਦੀ ਹਲ ਕਰਨ ਲਈ ਯੋਗ ਕਦਮ ਪੁੱਟੇ ਜਾਣਗੇ।


author

rajwinder kaur

Content Editor

Related News