ਛੱਤ ਉਪਰੋਂ ਲੰਘਦੀਆਂ ਤਾਰਾਂ ਦੀ ਲਪੇਟ ''ਚ ਆਇਆ ਪਿਉ, ਬਚਾਉਣ ਆਏ ਪੁੱਤ ਦੀ ਵੀ ਮੌਤ
Monday, May 25, 2020 - 06:41 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਸਥਾਨਕ ਹਰੀਪੁਰਾ ਰੋਡ ਵਿਖੇ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਨਾਲ ਪਿਉ-ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਿਤ੍ਰਕ 70 ਸਾਲਾ ਬਜ਼ੁਰਗ ਬਚਨ ਸਿੰਘ ਆਪਣੇ ਮਕਾਨ ਦੀ ਪਿਛਲੀ ਕੰਧ ਪਲੱਸਤਰ ਕਰਵਾਉਣ ਲਈ ਐਤਵਾਰ ਸਵੇਰੇ ਪਾਣੀ ਨਾਲ ਕੰਧ ਨੂੰ ਤਰ ਕਰਨ ਲੱਗਾ ਕਿ ਮਕਾਨ ਉਪਰੋਂ ਦੀ ਲੰਘਦੀ 11 ਕੇ. ਵੀ. ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ
ਕਰੰਟ ਲੱਗਣ 'ਤੇ ਉਸ ਦੀਆਂ ਚੀਕਾਂ ਸੁਣ ਕੇ ਉਸ ਦਾ ਬੇਟਾ ਹਰਪ੍ਰੀਤ ਸਿੰਘ (30) ਆਪਣੇ ਪਿਤਾ ਨੂੰ ਛਡਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਨੂੰ ਵੀ ਜ਼ੋਰਦਾਰ ਕਰੰਟ ਲੱਗਿਆ। ਇਸ ਦੌਰਾਨ ਜ਼ੋਰਦਾਰ ਧਮਾਕੇ ਨਾਲ ਤਾਰਾਂ ਟੁੱਟ ਗਈਆਂ ਪਰ ਦੋਵੇਂ ਪਿਉ-ਪੁੱਤ ਬੁਰੀ ਤਰ੍ਹਾਂ ਝੁਲਸ ਗਏ। ਦੋਵਾਂ ਨੂੰ ਪਰਿਵਾਰ ਅਤੇ ਗੁਆਂਢੀਆਂ ਵਲੋਂ ਤਰੁੰਤ ਚੁੱਕ ਕੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪਠਾਨਕੋਟ 'ਚ ਮੁੜ ਕੋਰੋਨਾ ਦਾ ਧਮਾਕਾ, 6 ਪਾਜ਼ੇਟਿਵ ਕੇਸ ਆਏ ਸਾਹਮਣੇ
ਉਕਤ ਘਟਨਾ ਬਾਰੇ ਪਤਾ ਲੱਗਦਿਆਂ ਬਿਜਲੀ ਬੋਰਡ ਦੇ ਐੱਸ. ਡੀ. ਓ. ਪ੍ਰੇਮ ਗਰਗ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਐੱਸ. ਡੀ. ਓ. ਗਰਗ ਨੇ ਕਿਹਾ ਕਿ ਮਕਾਨ ਮਾਲਕ ਬਚਨ ਸਿੰਘ ਆਪਣੇ ਮਕਾਨ ਦੀ ਛੱਤ 'ਤੇ ਪਾਣੀ ਦੀ ਪਾਈਪ ਨਾਲ ਪਾਣੀ ਛਿੜਕ ਰਿਹਾ ਸੀ ਕਿ ਅਚਾਨਕ ਉਸ ਦੇ ਸਰੀਰ ਦਾ ਕੋਈ ਹਿੱਸਾ ਜਾਂ ਪਾਈਪ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ ਹੋਣਾ ਜਿਸ ਕਾਰਣ ਉਸ ਨੂੰ ਕਰੰਟ ਲੱਗ ਗਿਆ ਤੇ ਪਿਤਾ ਨੂੰ ਬਚਾਉਣ ਆਇਆ ਬੇਟਾ ਵੀ ਕਰੰਟ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਹਾਈਵੋਲਟੇਜ਼ ਤਾਰਾਂ ਬਹੁਤ ਪੁਰਾਣੀਆਂ ਹਨ ਅਤੇ ਹੇਠਾਂ ਮਕਾਨ ਦਾ ਨਿਰਮਾਣ ਬਾਅਦ 'ਚ ਹੋਇਆ ਸੀ। ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ, ਆਉਣ ਵਾਲੇ ਦਿਨਾਂ ਵਿਚ ਗਰਮੀ ਕੱਢੇਗੀ 'ਵੱਟ'