ਪੁੱਤ ਬਣਿਆ ਕਪੁੱਤ, ਪਿਓ ਨੂੰ ਕੁੱਟ-ਕੁੱਟ ਪਹੁੰਚਾਇਆ ਹਸਪਤਾਲ

Tuesday, Jun 26, 2018 - 12:48 PM (IST)

ਪੁੱਤ ਬਣਿਆ ਕਪੁੱਤ, ਪਿਓ ਨੂੰ ਕੁੱਟ-ਕੁੱਟ ਪਹੁੰਚਾਇਆ ਹਸਪਤਾਲ

ਖੰਨਾ (ਸੁਨੀਲ) : ਪਿੰਡ ਘੁੰਗਰਾਲੀ ਰਾਜਪੂਤਾਂ 'ਚ ਬੀਤੀ ਰਾਤ ਪੁੱਤਰ ਨੇ ਆਪਣੇ ਪਿਤਾ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ। ਉਸ ਨੂੰ ਜ਼ਖਮੀ ਹਾਲਤ 'ਚ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਉਣ ਉਪਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਬਿਆਨ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ 'ਚ ਜ਼ੇਰੇ ਇਲਾਜ ਹਰਭਜਨ (60) ਨੇ ਦੱਸਿਆ ਕਿ ਉਹ ਪੇਸ਼ੇ ਤੋਂ ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੀ ਸ਼ਾਮ ਜਦੋਂ ਉਹ ਕੰਮ ਤੋਂ ਵਾਪਸ ਘਰ ਪਹੁੰਚਿਆ ਤਾਂ ਉਸ ਦਾ ਪੁੱਤਰ ਜਗਦੀਪ ਉਸ ਨੂੰ ਬੁਰਾ-ਭਲਾ ਕਹਿਣ ਲੱਗ ਪਿਆ। ਉਸ ਨੂੰ ਰੋਕਿਆ ਤਾਂ ਉਹ ਅੰਦਰੋਂ ਲੱਕੜੀ ਦਾ ਮੋਟਾ ਡੰਡਾ ਚੁੱਕ ਲਿਆਇਆ ਤੇ ਬੁਰੀ ਤਰ੍ਹਾਂ ਕੁੱਟਿਆ। 
ਹਰਭਜਨ ਨੇ ਦੱਸਿਆ ਕਿ ਉਸ ਦਾ ਪੁੱਤਰ ਜਿਸ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ, ਦਾ ਵਿਆਹ ਲਗਭਗ 5 ਮਹੀਨੇ ਪਹਿਲੇ ਕੀਤਾ ਸੀ। ਅੱਜ ਜਦੋਂ ਉਸ ਨੂੰ ਫਿਰ ਤੋਂ ਮਿਰਗੀ ਦਾ ਦੌਰਾ ਪਿਆ ਤਾਂ ਉਸ ਦੀ ਪਤਨੀ ਨੇ ਅਜਿਹਾ ਦੇਖਦੇ ਹੋਏ ਇਸ ਗੱਲ ਦੀ ਜਾਣਕਾਰੀ ਆਪਣੇ ਪੇਕੇ ਘਰ ਨੂੰ ਦੇ ਦਿੱਤੀ, ਜਿਸ ਕਾਰਨ ਲੜਕੀ ਦੇ ਮਾਂ-ਬਾਪ ਆ ਕੇ ਉਸ ਨੂੰ ਨਾਲ ਲੈ ਗਏ।  ਇਸ ਸਬੰਧੀ ਉਸ ਦੇ ਪੁੱਤਰ ਨੇ ਕਿਹਾ ਕਿ ਉਸ ਨੇ ਆਪਣੇ ਬਾਪ ਨੂੰ ਨਹੀਂ ਕੁੱਟਿਆ ਹੈ, ਬਲਕਿ ਉਹ ਆਪਣੇ ਆਪ ਹੀ ਡਿੱਗ ਕੇ ਜ਼ਖ਼ਮੀ ਹੋਇਆ ਸੀ ਤੇ ਜਾ ਕੇ ਹਸਪਤਾਲ 'ਚ ਦਾਖਲ ਹੋ ਗਿਆ।


Related News