ਮੱਖੂ : ਪਿਓ-ਪੁੱਤ ਦੀ ਇਕੱਠਿਆਂ ਮੌਤ, ਘਰ ''ਚ ਵਿਛ ਗਏ ਲਾਸ਼ਾਂ ਦੇ ਸੱਥਰ
Monday, Apr 08, 2024 - 06:32 PM (IST)

ਜ਼ੀਰਾ (ਸਤੀਸ਼) : ਜ਼ੀਰਾ ਦੇ ਕਸਬਾ ਮੱਖੂ ਦੇ ਨੇੜੇ ਪਿੰਡ ਲਹਿਰਾ ਬੇਟ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿਚ ਪਿਓ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ। ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਰਿਸ਼ਤੇਦਾਰ ਛਿੰਦਰ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਪਿੰਡ ਬੂਲੇ ਨੇ ਦੱਸਿਆ ਕਿ ਇਹ ਦੋਵੇਂ ਪਿਓ-ਪੁੱਤ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਬੂਲੇ ਤੋਂ ਪੱਟੀ ਵੱਲ ਜਾ ਰਹੇ ਸਨ ਅਤੇ ਜਦੋਂ ਇਹ ਮੱਖੂ ਦੇ ਨਜ਼ਦੀਕ ਪੈਂਦੇ ਪਿੰਡ ਲਹਿਰਾ ਬੇਟ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਇਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇਨਾਂ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਾਬਕਾ ਫੌਜੀ ਨੇ ਜਿਊਂਦੇ ਜੀਅ ਆਪਣਾ ਭੋਗ ਪਾਇਆ, ਕੱਫਣ ਵੀ ਖਰੀਦਿਆ
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜ਼ੀਰਾ ਵਿਖੇ ਤਾਇਨਾਤ ਡਾਕਟਰ ਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੀਰ ਮੁਹੰਮਦ ਨਜ਼ਦੀਕ ਸਥਿਤ ਟੋਲ ਪਲਾਜ਼ਾ ਦੀ ਇਕ ਐਂਬੂਲੈਂਸ ਇਕ ਲਾਸ਼ ਨੂੰ ਲੈ ਕੇ ਸਿਵਲ ਹਸਪਤਾਲ ਜ਼ੀਰਾ ਪਹੁੰਚੀ ਸੀ ਅਤੇ ਉਸ ਦੇ ਕਰੀਬ ਇਕ ਘੰਟੇ ਬਾਅਦ ਇਕ ਹੋਰ ਲਾਸ਼ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਘਰ ਵਿਚ ਰਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ, ਦਿਨ ਦਿਹਾੜੇ ਜਿਊਲਰ ਸ਼ਾਪ ਤੋਂ 13 ਤੋਲੇ ਸੋਨਾ ਲੁੱਟਿਆ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8