ਧੀ ਨਾਲ ਛੇੜਛਾੜ ਕਰਦਾ ਸੀ ਨੌਜਵਾਨ, ਰੋਕਣ ਵਾਲੇ ਪਿਤਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ
Thursday, Jun 17, 2021 - 11:49 AM (IST)
ਬਟਾਲਾ (ਗੁਰਪ੍ਰੀਤ) - ਬਟਾਲਾ ਦੇ ਇਕ ਪਿਤਾ ਵਲੋਂ ਆਪਣੀ ਧੀ ਨਾਲ ਛੇੜਖਾਣੀ ਕਰਨ ਦੀ ਸ਼ਿਕਾਇਤ ਦਰਜ ਕਰਵਾਉਣੀ ਉਸ ਸਮੇਂ ਮਹਿੰਗੀ ਪਈ, ਜਦੋਂ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਨਕਦੀ ਖੋਹ ਕੇ ਹਮਲਾਵਰ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ
ਬਟਾਲਾ ਦੇ ਚੱਕਰੀ ਬਾਜ਼ਾਰ ’ਚ ਰਹਿਣ ਵਾਲਾ ਰਾਜਿੰਦਰ ਕੁਮਾਰ, ਜੋ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਬਟਾਲਾ ’ਚ ਜੇਰੇ ਇਲਾਜ ਹੈ, ਨੇ ਦੱਸਿਆ ਕਿ ਉਹ ਇਕ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦਾ ਹੈ। ਬੀਤੇ ਦਿਨ ਉਹ ਆਪਣੇ ਦੁਕਾਨ ਮਾਲਕ ਦੇ ਕਹਿਣ ’ਤੇ ਕਿਸੇ ਕੋਲੋਂ ਪੇਮੈਂਟ ਲੈਕੇ ਵਾਪਿਸ ਆ ਰਿਹਾ ਸੀ ਤਾਂ ਰਾਸਤੇ ’ਚ ਕੁਝ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਦੁਕਾਨਦਾਰਾਂ ਨੇ ਬਚਾ ਕੇ ਹਸਪਤਾਲ ’ਚ ਇਲਾਜ ਲਈ ਦਾਖਿਲ ਕਰਵਾ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)
ਪੀੜਤ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਉਸ ’ਤੇ ਹਮਲਾ ਕੀਤਾ, ਉਨ੍ਹਾਂ ’ਚ ਇਕ ਉਹ ਨੌਜਵਾਨ ਸੀ, ਜੋ ਪਿਛਲੇ ਲੰਬੇ ਸਮੇਂ ਤੋਂ ਉਸਦੀ ਧੀ ਨੂੰ ਰਾਹ ਚਲਦੇ ਤੰਗ ਪਰੇਸ਼ਾਨ ਕਰਦਾ ਹੈ ਅਤੇ ਉਸ ਨਾਲ ਛੇੜਛਾੜ ਕਰਦਾ ਹੈ। ਉਸ ਨੇ ਪਹਿਲਾ ਵੀ ਦੋ ਵਾਰ ਉਸ ਨੌਜਵਾਨ ਦੇ ਖ਼ਿਲਾਫ਼ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਨੇ ਕੋਈ ਠੋਸ ਕਰਵਾਈ ਨਹੀਂ ਕੀਤੀ, ਜਿਸ ਦਾ ਖਾਮਿਆਜਾ ਉਸਨੂੰ ਭੁਗਤਣਾ ਪੈ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ
ਬਟਾਲਾ ਦੇ ਸਿਵਲ ਹਸਪਤਾਲ ਵਿਖੇ ਡਿਊਟੀ ’ਤੇ ਤਾਇਨਾਤ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਮਰੀਜ਼ ਪਿਓ-ਪੁੱਤ ਰਾਜਿੰਦਰ ਕੁਮਾਰ ਅਤੇ ਰਿਤਕ ਗੰਭੀਰ ਹਾਲਤ ’ਚ ਆਏ ਹਨ, ਜਿਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਇਲਾਜ ਤੋਂ ਬਾਅਦ ਜ਼ਖ਼ਮੀਆਂ ਦੀ ਮੈਡੀਕਲ ਰਿਪੋਰਟ ਤਿਆਰ ਕਰਕੇ ਕਾਨੂੰਨੀ ਕਾਰਵਾਈ ਲਈ ਪੁਲਸ ਨੂੰ ਭੇਜ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਬੱਲੇ ਓ ਕੁੜੀਏ ਤੇਰੇ! ਸੁਪਰੀਮ ਕੋਰਟ ਦੀ ਵਕੀਲ ਗੁਆਂਢੀਆਂ ਦੇ ਖੇਤਾਂ ’ਚ ਲੱਗਾ ਰਹੀ ਹੈ ‘ਝੋਨਾ’, ਵੇਖੋ ਵੀਡੀਓ