ਪੰਜਾਬ ''ਚ ਵਾਪਰੀ ਸ਼ਰਮਨਾਕ ਘਟਨਾ, ਹਵਸ ''ਚ ਅੰਨ੍ਹੇ ਪਿਓ ਨੇ 12 ਸਾਲਾ ਧੀ ਨਾਲ ਕੀਤੀ ਘਿਨੌਣੀ ਕਰਤੂਤ

Thursday, Nov 09, 2023 - 03:01 AM (IST)

ਪੰਜਾਬ ''ਚ ਵਾਪਰੀ ਸ਼ਰਮਨਾਕ ਘਟਨਾ, ਹਵਸ ''ਚ ਅੰਨ੍ਹੇ ਪਿਓ ਨੇ 12 ਸਾਲਾ ਧੀ ਨਾਲ ਕੀਤੀ ਘਿਨੌਣੀ ਕਰਤੂਤ

ਫਗਵਾੜਾ (ਜਲੋਟਾ)- ਪਿਤਾ ਨੇ ਆਪਣੀ 12 ਸਾਲਾ ਦੀ ਸਗੀ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਸੂਚਨਾ ਮਿਲੀ ਹੈ। ਮੁਲਜ਼ਮ 4ਚਾਰ ਬੱਚਿਆਂ ਦਾ ਪਿਤਾ ਹੈ। ਮਾਮਲੇ ਦੀ ਸਾਰੀ ਸੱਚਾਈ ਉਦੋਂ ਸਾਹਮਣੇ ਆਈ , ਜਦੋਂ ਪੀੜਤ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ ਔਰਤ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਮੁਲਜ਼ਮ ਕਲਯੁਗੀ ਪਿਤਾ ਸੋਮ ਉਰਫ ਸੋਮਾ ਖ਼ਿਲਾਫ਼ ਧਾਰਾ 376, 6 ਪੋਕਸੋ ਐਕਟ 2012 ਤਹਿਤ ਥਾਣਾ ਸਤਨਾਮਪੁਰਾ ’ਚ ਪੁਲਸ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - 17 ਸਾਲਾ ਕੁੜੀ ਚਲਾ ਰਹੀ ਸੀ ਗੰਦਾ ਧੰਦਾ, ਪੁਲਸ ਨੇ ਚੁੰਗਲ 'ਚੋਂ ਛੁਡਵਾਈਆਂ 4 ਔਰਤਾਂ

ਪੀੜਤਾ ਨੇ ਕਿਹਾ ਕਿ ਉਸ ਦੇ ਪਿਤਾ ਨੇ ਇਹ ਘਿਨਾਉਣੀ ਹਰਕਤ ਉਸ ਸਮੇਂ ਕੀਤੀ, ਜਦੋਂ ਉਹ ਸ਼ਰਾਬ ਦੇ ਨਸ਼ੇ ’ਚ ਧੁਤ ਸੀ ਅਤੇ ਜਦੋਂ ਉਸ ਦੀ ਮਾਂ ਉਸਦੇ ਦੋਵੇਂ ਭਰਾਵਾਂ ਨਾਲ ਮਹਾਰਾਸ਼ਟਰ ’ਚ ਆਪਣੀ ਨਾਨੀ ਦੇ ਘਰ ਗਈ ਸੀ, ਜਿੱਥੇ ਉਸ ਦੀ ਵੱਡੀ ਭੈਣ ਪਹਿਲਾਂ ਤੋਂ ਹੀ ਰਹਿ ਰਹੀ ਹੈ।

ਉਸ ਨੇ ਦੱਸਿਆ ਕਿ ਜਦੋਂ ਉਹ ਘਰ ’ਚ ਇਕੱਲੀ ਸੀ ਤਾਂ ਨਸ਼ੇ ਦੀ ਹਾਲਤ ’ਚ ਆਏ ਉਸ ਦੇ ਪਿਤਾ ਸੋਮ ਉਰਫ ਸੋਮਾ ਨੇ ਮੌਕਾ ਮਿਲਦੇ ਹੀ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਉਸ ਦਾ ਪਿਤਾ ਨੇ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਕਹਿੰਦਾ ਰਿਹਾ। ਜਦੋਂ ਵੀ ਉਹ ਮਹਾਰਾਸ਼ਟਰ ’ਚ ਆਪਣੀ ਮਾਂ ਨਾਲ ਫੋਨ ’ਤੇ ਗੱਲ ਕਰਦੀ ਸੀ ਤਾਂ ਉਸਦਾ ਪਿਤਾ ਉਸ ਨੂੰ ਮੋਬਾਇਲ ਫੋਨ ਦੇ ਲਾਊਡ ਸਪੀਕਰ ’ਤੇ ਗੱਲ ਕਰਾਉਂਦਾ ਸੀ ਤਾਂ ਜੋ ਉਸਦੀ ਕੀਤੀ ਗਈ ਗੰਦੀ ਹਰਕਤ ਦੀ ਜਾਣਕਾਰੀ ਉਸਦੀ ਮਾਂ ਨੂੰ ਨਾ ਹੋਵੇ।

ਇਹ ਖ਼ਬਰ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਵੋਲਵੋ ਬੱਸ ਨੂੰ ਲੱਗੀ ਅੱਗ, 2 ਸਵਾਰੀਆਂ ਦੀ ਹੋਈ ਮੌਤ, ਕਈ ਹੋਰ ਝੁਲਸੇ

ਜਦੋਂ ਉਸ ਨੇ ਗੁਆਂਢ ਵਿਚ ਰਹਿਣ ਵਾਲੀ ਔਰਤ ਨੂੰ ਸਾਰੀ ਕਹਾਣੀ ਦੱਸੀ ਤਾਂ ਉਸ ਨੇ ਸਾਰੀ ਗੱਲ ਉਸ ਦੀ ਮਾਂ ਨਾਲ ਕੀਤੀ ਅਤੇ ਫਿਰ ਸਤਨਾਮਪੁਰਾ ਥਾਣੇ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਪੁਲਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News