ਪਵਿੱਤਰ ਰਿਸ਼ਤਾ ਭੁੱਲ ਹੈਵਾਨ ਬਣਿਆ ਕਲਯੁਗੀ ਪਿਓ, ਅੱਖਾਂ ਸਾਹਮਣੇ ਸਾਰਾ ਸੀਨ ਦੇਖ ਮਾਂ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Saturday, Jul 23, 2022 - 12:40 PM (IST)

ਪਵਿੱਤਰ ਰਿਸ਼ਤਾ ਭੁੱਲ ਹੈਵਾਨ ਬਣਿਆ ਕਲਯੁਗੀ ਪਿਓ, ਅੱਖਾਂ ਸਾਹਮਣੇ ਸਾਰਾ ਸੀਨ ਦੇਖ ਮਾਂ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਮੁੱਲਾਂਪੁਰ ਦਾਖਾ/ਰਾਏਕੋਟ (ਕਾਲੀਆ, ਭੱਲਾ) : ਥਾਣਾ ਸਦਰ ਰਾਏਕੋਟ ਅਧੀਨ ਪੈਂਦੇ ਇਕ ਪਿੰਡ 'ਚ ਪਿਓ ਨੇ ਹੈਵਾਨੀਅਤ ਦਾ ਰੂਪ ਧਾਰ ਕੇ ਆਪਣੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਇਸ ਘਟਨਾ ਨੇ ਧੀਆਂ ਨੂੰ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਘਰ ਦੀ ਚਾਰਦੀਵਾਰੀ 'ਚ ਵੀ ਸੁਰੱਖਿਅਤ ਨਹੀਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਕਲਯੁਗੀ ਪਿਓ ਸ਼ਰਾਬ ਪੀਣ ਦਾ ਆਦੀ ਹੈ। ਉਹ ਘਰ 'ਚ ਹਰ ਵੇਲੇ ਕਲੇਸ਼ ਕਰਦਾ ਰਹਿੰਦਾ ਹੈ ਅਤੇ ਪਤਨੀ ਨੂੰ ਵੀ ਕੁੱਟਦਾ-ਮਾਰਦਾ ਹੈ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਉਸ ਦੇ ਬਾਹਰ ਵੀ ਨਾਜਾਇਜ਼ ਸਬੰਧ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਖ਼ੁਦ ਨਸ਼ੇ ਦੀ ਦਲਦਲ 'ਚ, ਲੁਧਿਆਣਾ 'ਚ ਡਿਊਟੀ ਦੇ ਰਿਹਾ ਹੈੱਡ ਕਾਂਸਟੇਬਲ ਭੁੱਕੀ ਸਣੇ ਗ੍ਰਿਫ਼ਤਾਰ

ਪੀੜਤ ਨਾਬਾਲਗ ਕੁੜੀ ਦੀ ਮਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ 21 ਜੁਲਾਈ ਦੀ ਰਾਤ ਨੂੰ ਉਸ ਦਾ ਪਤੀ ਸ਼ਰਾਬ ਪੀ ਕੇ ਆਇਆ ਸੀ ਅਤੇ ਮੇਰੀ ਅਤੇ ਮੇਰੇ ਬੱਚਿਆਂ ਦੀ ਕੁੱਟਮਾਰ ਕੀਤੀ। ਪੀੜਤਾ ਦੀ ਮਾਂ ਨੇ ਦੱਸਿਆ ਕਿ ਪਤੀ ਨੇ ਮੈਨੂੰ ਅਤੇ ਮੇਰੇ ਪੁੱਤ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਨਾਬਾਲਗ ਧੀ ਨੂੰ ਕਹਿਣ ਲੱਗਾ ਕਿ ਰੋਟੀ ਬਣਾ। ਇਸ ਤੋਂ ਬਾਅਦ ਪੀੜਤਾ ਦੀ ਮਾਂ ਆਪਣੇ ਪੁੱਤ ਸਮੇਤ ਸੱਸ-ਸਹੁਰੇ ਦੇ ਘਰ ਚਲੀ ਗਈ, ਜੋ ਵੱਖ ਰਹਿੰਦੇ ਹਨ। ਥੋੜ੍ਹੀ ਦੇਰ ਬਾਅਦ ਉਸ ਨੇ ਸੋਚਿਆ ਕਿ ਪਤੀ ਸੌਂ ਗਿਆ ਹੋਵੇਗਾ, ਇਸ ਲਈ ਉਹ ਆਪਣੇ ਪੁੱਤ ਨੂੰ ਲੈ ਕੇ ਦੁਬਾਰਾ ਘਰ ਚਲੀ ਗਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਕੂਲ 'ਚ ਮੌਂਕੀਪਾਕਸ ਦੇ ਕੇਸ ਨੂੰ ਲੈ ਕੇ ਸਾਹਮਣੇ ਆਇਆ ਇਹ ਸੱਚ

ਜਦੋਂ ਉਸ ਨੇ ਕਮਰੇ ਦੀ ਲਾਈਟ ਜਗਾਈ ਤਾਂ ਉਸ ਦੇ ਪਤੀ ਨੇ ਨਾਬਾਲਗ ਧੀ ਦਾ ਮੂੰਹ ਘੁੱਟਿਆ ਹੋਇਆ ਸੀ ਅਤੇ ਉਸ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ। ਇਹ ਸਾਰਾ ਸੀਨ ਦੇਖ ਕੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਨਾਬਾਲਗ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪਿਓ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾ ਚੁੱਕਾ ਹੈ ਅਤੇ ਧਮਕੀ ਦਿੰਦਾ ਹੈ ਕਿ ਜੇਕਰ ਤੂੰ ਮੂੰਹ ਖੋਲ੍ਹਿਆ ਜਾਂ ਕਿਸੇ ਨੂੰ ਦੱਸਿਆ ਤਾਂ ਪੈਟਰੋਲ ਪਾ ਕੇ ਸਾਰੇ ਟੱਬਰ ਨੂੰ ਮਾਰ ਦਿਆਂਗਾ। ਪੀੜਤਾ ਦੀ ਮਾਂ ਦੇ ਬਿਆਨਾਂ 'ਤੇ ਥਾਣਾ ਸਦਰ ਰਾਏਕੋਟ ਦੀ ਪੁਲਸ ਨੇ ਹਵਸ ਦੇ ਭੇੜੀਏ ਪਿਓ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਜਸਪ੍ਰੀਤ ਕੌਰ ਥਾਣਾ ਸਦਰ ਰਾਏਕੋਟ ਵੱਲੋਂ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News