ਜਵਾਨ ਧੀ ਨਾਲ ਸਭ ਹੱਦਾਂ ਟੱਪ ਗਿਆ ਕਲਯੁਗੀ ਪਿਓ, ਕਿਤੇ ਗਰਭਵਤੀ ਨਾ ਹੋ ਜਾਵੇ, ਕਰਦਾ ਰਿਹਾ ਇਹ ਕਾਂਡ

Friday, Aug 18, 2023 - 11:28 AM (IST)

ਜਵਾਨ ਧੀ ਨਾਲ ਸਭ ਹੱਦਾਂ ਟੱਪ ਗਿਆ ਕਲਯੁਗੀ ਪਿਓ, ਕਿਤੇ ਗਰਭਵਤੀ ਨਾ ਹੋ ਜਾਵੇ, ਕਰਦਾ ਰਿਹਾ ਇਹ ਕਾਂਡ

ਲੁਧਿਆਣਾ (ਵੈੱਬ ਡੈਸਕ, ਰਿਸ਼ੀ) : ਇੱਥੇ ਇਕ ਕਲਯੁਗੀ ਪਿਓ ਸਭ ਹੱਦਾਂ ਟੱਪਦੇ ਹੋਏ ਅਤੇ ਰਿਸ਼ਤੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦੇ ਹੋਏ ਆਪਣੀ ਹੀ ਧੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਸਿਰਫ ਇੰਨਾ ਹੀ ਨਹੀਂ, ਕਿਤੇ ਧੀ ਗਰਭਵਤੀ ਨਾ ਹੋ ਜਾਵੇ, ਉਹ ਜ਼ਬਰਨ ਉਸ ਨੂੰ ਗਰਭਪਾਤ ਦੀ ਦਵਾਈ ਖਵਾਉਂਦਾ ਰਿਹਾ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰ ਲਈ ਹੈ।

ਇਹ ਵੀ ਪੜ੍ਹੋ : ਖੰਨਾ 'ਚ ਭਿਆਨਕ ਹਾਦਸੇ ਦੌਰਾਨ ਕਾਰ ਦੇ ਉੱਡੇ ਪਰਖੱਚੇ, ਵਿੱਚ ਬੈਠੇ ਸਾਧੂ ਦੀ ਮੌਤ

ਜਾਣਕਾਰੀ ਮੁਤਾਬਕ ਕਲਯੁਗੀ ਪਿਓ ਪ੍ਰੇਮ ਲਾਲ ਕੁਸ਼ੀ ਨਗਰ ਚੰਦਰ ਨਗਰ ਹੈਬੋਵਾਲ ਦ ਰਹਿਣ ਵਾਲਾ ਹੈ ਅਤੇ ਮੂਲ ਰੂਪ 'ਚ ਬਿਹਾਰ ਨਾਲ ਸਬੰਧਿਤ ਹੈ। ਉਸ ਦੀ 18 ਸਾਲਾ ਧੀ ਨੇ 10ਵੀਂ ਪਾਸ ਕੀਤੀ ਹੋਈ ਹੈ। ਹਵਸ ਦੀ ਅੱਗ 'ਚ ਉਸ ਨੇ ਆਪਣੀ ਹੀ ਧੀ ਨਾਲ 10 ਵਾਰ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : CTET ਦੇਣ ਵਾਲੇ ਪ੍ਰੀਖਿਆਰਥੀਆਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਖ਼ਾਸ ਧਿਆਨ

ਜਦੋਂ ਉਸ ਦੀ ਪਤਨੀ ਅਜਿਹਾ ਕਰਨ ਤੋਂ ਰੋਕਦੀ ਸੀ ਤਾਂ ਉਹ ਉਸ ਨਾਲ ਕੁੱਟਮਾਰ ਕਰਦਾ ਸੀ। ਧੀ ਕਿਤੇ ਗਰਭਵਤੀ ਨਾ ਹੋ ਜਾਵੇ, ਇਸ ਲਈ ਕਲਯੁਗੀ ਪਿਓ ਉਸ ਨੂੰ ਧੱਕੇ ਨਾਲ ਗਰਭਪਾਤ ਦੀ ਦਵਾਈ ਖਵਾਉਂਦਾ ਰਿਹਾ। ਇਹ ਸਭ ਬਰਦਾਸ਼ਤ ਨਾ ਕਰਦੇ ਹੋਏ ਪੀੜਤਾ 2 ਮਹੀਨੇ ਪਹਿਲਾਂ ਘਰੋਂ ਭੱਜ ਗਈ। ਹੁਣ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰ ਲਈ ਹੈ ਅਤੇ ਇਸ ਨੂੰ ਬਿਹਾਰ ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Babita

Content Editor

Related News