ਸੜਕ ’ਤੇ ਜ਼ਿੱਦਬਾਜ਼ੀ ਕਰ ਰਹੇ ਟਰੱਕ ਵਾਲਿਆਂ ਨੇ ਉਜਾੜ ’ਤਾ ਪਰਿਵਾਰ, ਅੱਠ ਧੀਆਂ ਦੇ ਸਿਰੋਂ ਉਠਿਆ ਪਿਓ ਦਾ ਸਾਇਆ

Saturday, Oct 29, 2022 - 06:21 PM (IST)

ਸੜਕ ’ਤੇ ਜ਼ਿੱਦਬਾਜ਼ੀ ਕਰ ਰਹੇ ਟਰੱਕ ਵਾਲਿਆਂ ਨੇ ਉਜਾੜ ’ਤਾ ਪਰਿਵਾਰ, ਅੱਠ ਧੀਆਂ ਦੇ ਸਿਰੋਂ ਉਠਿਆ ਪਿਓ ਦਾ ਸਾਇਆ

ਮੱਲਾਂਵਾਲਾ (ਜਸਪਾਲ ਸੰਧੂ) : ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਲੋਹਗੜ੍ਹ ਨੇੜੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ (47) ਪੁੱਤਰ ਛਿੰਦਾ ਸਿੰਘ ਵਾਸੀ ਪਿੰਡ ਵਲਟੋਹਾ ਮੋਟਰਸਾਈਕਲ ਵਾਲੀ ਆਪਣੀ ਰੇਹੜੀ ਲੈ ਕੇ ਜ਼ੀਰਾ ਤੋਂ ਫਿਰੋਜ਼ਪੁਰ ਵੱਲ ਨੂੰ ਪਿੰਡ ਖਾਈ ਤੋਂ ਕੋਈ ਸਾਮਾਨ ਲੈਣ ਜਾ ਰਿਹਾ ਸੀ ਕਿ ਜਦੋਂ ਇਹ ਪਿੰਡ ਲੋਹਗੜ੍ਹ ਨੇੜੇ ਪਹੁੰਚਿਆ ਤਾਂ ਅੱਗੋਂ ਫਿਰੋਜ਼ਪੁਰ ਰੋਡ ਤੋਂ ਦੋ ਟਰੱਕ ਜੋ ਆਪਸ ਵਿਚ ਜ਼ਿੱਦਬਾਜ਼ੀ ਨਾਲ ਤੇਜ਼ ਰਫਤਾਰ ਨਾਲ ਆ ਰਹੇ ਸੀ ਨੂੰ ਦੇਖ ਕੇ ਸੁਖਦੇਵ ਨੇ ਆਪਣੀ ਮੋਟਰਸਾਈਕਲ ਵਾਲੀ ਰੇਹੜੀ ਸੜਕ ਤੋਂ ਹੇਠਾਂ ਉਤਾਰ ਲਈ ਅਤੇ ਇਕ ਟਰੱਕ ਨੰਬਰ ਪੀ.ਬੀ.10 ਸੀ .ਯੂ.-4106 ਨੇ ਆਣ ਕੇ ਸਿੱਧਾ ਇਸ ਨੂੰ ਟੱਕਰ ਮਾਰ ਕੇ ਦਰੜ ਦਿੱਤਾ। 

ਇਹ ਵੀ ਪੜ੍ਹੋ : ਖ਼ੁਸ਼ੀਆਂ ’ਚ ਪਏ ਵੈਣ, ਵਿਆਹ ਦਾ ਕਾਰਡ ਵੰਡਣ ਜਾ ਰਹੇ ਨੌਜਵਾਨਾਂ ਦੀ ਹਾਦਸੇ ’ਚ ਮੌਤ, ਕੁੱਝ ਦਿਨ ਬਾਅਦ ਸੀ ਵਿਆਹ

ਇਸ ਹਾਦਸੇ ਵਿਚ ਸੁਖਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਸੁਖਦੇਵ ਸਿੰਘ ਅੱਠ ਧੀਆਂ ਦਾ ਪਿਤਾ ਸੀ। ਪਿਤਾ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਇਸ ਵੱਡੇ ਸਿੱਖ ਆਗੂ ਨੂੰ ਬਣਾਇਆ ਜਾ ਸਕਦੈ ਸੂਬਾ ਪ੍ਰਧਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News