ਪੁੱਤ ''ਤੇ ਕਾਲ ਬਣ ਕੂਕਿਆ ਪਿਓ, ਕਾਂਡ ਕਰਨ ਲੱਗਿਆਂ ਜ਼ਰਾ ਨਾ ਕੰਬੇ ਹੱਥ

Monday, Aug 12, 2019 - 09:23 AM (IST)

ਪੁੱਤ ''ਤੇ ਕਾਲ ਬਣ ਕੂਕਿਆ ਪਿਓ, ਕਾਂਡ ਕਰਨ ਲੱਗਿਆਂ ਜ਼ਰਾ ਨਾ ਕੰਬੇ ਹੱਥ

ਨਵਾਂਗਾਂਓਂ (ਮੁਨੀਸ਼) : ਜਿਸ ਪਿਓ ਨੇ ਪੁੱਤ ਨੂੰ ਹੱਥ ਫੜ੍ਹ ਕੇ ਤੁਰਨਾ ਸਿਖਾਇਆ, ਉਸੇ ਪੁੱਤ 'ਤੇ ਕਾਲ ਬਣ ਕੇ ਕੂਕ ਗਿਆ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਕਰਨ ਲੱਗਿਆਂ ਉਸ ਦੇ ਜ਼ਰਾ ਵੀ ਹੱਥ ਨਾ ਕੰਬੇ। ਇਹ ਘਟਨਾ ਜਨਤਾ ਕਾਲੋਨੀ ਦੇ ਵਾਰਡ ਨੰਬਰ-16 ਦੀ ਹੈ। ਮ੍ਰਿਤਕ ਦੀ ਪਛਾਣ ਅਮਨ ਕੁਮਾਰ (28) ਦੇ ਤੌਰ 'ਤੇ ਕੀਤੀ ਗਈ ਹੈ। ਕਤਲ ਦੀ ਸੂਚਨਾ ਗੁਆਂਢੀਆਂ ਨੇ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਿਓ ਰਣਧੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਰਣਧੀਰ ਸਿੰਘ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਥਾਣੇ ਪੁੱਜਾ ਅਤੇ ਆਪਣਾ ਜ਼ੁਰਮ ਕਬੂਲ ਕੀਤਾ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਖਰੜ ਦੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।


author

Babita

Content Editor

Related News