ਖਰੜ 'ਚ ਵੱਡੀ ਵਾਰਦਾਤ, ਪੁੱਤਰ ਵਲੋਂ ਪਿਓ ਦਾ ਬੇਰਹਿਮੀ ਨਾਲ ਕਤਲ
Thursday, Feb 13, 2020 - 01:57 PM (IST)

ਖਰੜ (ਅਮਰਦੀਪ ਸਿੰਘ) : ਇੱਥੋਂ ਦੇ ਖਰੜ ਨਗਰ ਕੌਂਸਲ ਦੀ ਹਦੂਦ ਅਧੀਨ ਆਉਂਦੇ ਪਿੰਡ ਮੁੰਡੀ ਖਰੜ ਵਿਖੇ ਇੱਕ ਪੁੱਤਰ ਨੇ ਆਪਣੇ ਪਿਓ ਦੀ ਹੱਤਿਆ ਕਰ ਦਿੱਤੀ ਹੈ। ਦੱਸ ਦਈਏ ਕਿ ਪੁੱਤਰ ਨਸ਼ੇ ਦਾ ਆਦੀ ਸੀ। ਪਿਓ ਵਲੋਂ ਕਈ ਵਾਰ ਮੰਨਾ ਕਰਨ 'ਤੇ ਘਰ 'ਚ ਕਲੇਸ਼ ਰਹਿੰਦਾ ਸੀ, ਜਿਸ ਕਾਰਨ ਅੱਜ ਵੀ ਪਿਓ ਵਲੋਂ ਨਸ਼ਾ ਕਰਨ ਤੋਂ ਰੋਕਣ 'ਤੇ ਪੁੱਤਰ ਨੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਹੰਸ ਰਾਜ ਵਜੋਂ ਹੋਈ ਹੈ। ਇਸ ਸਬੰਧੀ ਪੁਲਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।