ਜਲੰਧਰ: ਰੇਡ ਕਰਨ ਗਈ ਪੁਲਸ ਨੂੰ ਦੇਖ ਕੇ ਭੱਜਿਆ ਮੁਲਜ਼ਮ ਦਾ ਪਿਤਾ, ਕਾਬੂ ਕਰਨ ''ਤੇ ਮਿਲੀ ਹੈਰੋਇਨ

05/22/2022 12:21:10 PM

ਜਲੰਧਰ(ਜ.ਬ) : ਸਰਾਭਾ ਨਗਰ ਵਿਚ ਹੱਤਿਆ ਦੀ ਕੋਸ਼ਿਸ਼ ਕਰਨ ਦਾ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਦੇ ਘਰ ਰੇਡ 'ਤੇ ਗਈ ਪੁਲਸ ਨੂੰ ਦੇਖ ਕੇ ਉਸਦਾ ਪਿਤਾ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਸ ਦੇ ਹੱਥ ਲੱਗ ਗਿਆ। ਸ਼ੱਕ ਪੈਣ 'ਤੇ ਜਦੋਂ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਦੇ ਪਿਤਾ ਕੋਲੋਂ ਹੈਰੋਇਨ , ਇਲੈਕਟ੍ਰਾਨਿਕ ਕੰਡਾ ਅਤੇ 1.37 ਲੱਖ ਰੁਪਏ ਦੀ ਡਰੱਗ  ਮਨੀ ਬਰਾਮਦ ਹੋਈ। ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਲੋੜੀਦਾਂ ਮੁਲਜ਼ਮ ਸਾਗਰ ਘਰ ਨਹੀਂ ਮਿਲਿਆ ਪਰ ਹੈਰੋਇਨ ਮਿਲਣ 'ਤੇ ਉਸ ਦੇ ਪਿਤਾ ਗੁਰਜੀਤ ਸਿੰਘ ਪੁੱਤਰ ਜੋਗਿਦਰ ਸਿੰਘ ਨਿਵਾਸੀ ਸਰਾਭਾ ਨਗਰ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਠੇਕੇ ਦੇ ਕਰਿੰਦੇ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਪਤਨੀ ਨੇ ਹੀ ਆਸ਼ਕ ਨਾਲ ਮਿਲ ਘੜੀ ਸੀ ਖ਼ੌਫ਼ਨਾਕ ਸਾਜ਼ਿਸ਼

ਜਾਣਕਾਰੀ ਦਿੰਦਿਆਂ ਥਾਣਾ ਨੰਬਰ 8 ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਕਿਸ਼ੋਰ ਕੁਮਾਰ 307 ਸਮੇਤ ਹੋਰ ਧਾਰਾਵਾਂ ਵਿਚ ਨਾਮਜ਼ਦ ਚਰਨਜੀਤ ਸਿੰਘ ਉਰਫ਼ ਸਾਗਰ ਦੀ ਭਾਲ ਵਿਚ ਉਸਦੇ ਸਰਾਭਾ ਨਗਰ ਸਥਿਤ ਘਰ ਵਿਚ ਰੇਡ ਲਈ ਗਏ ਸਨ। ਜਿਸ ਵੇਲੇ ਪੁਲਸ ਘਰ ਦੇ ਬਾਹਰ ਪੁਹੰਚੀ ਤਾਂ ਇਕ ਵਿਅਕਤੀ ਪੁਲਸ ਨੂੰ ਦੇਖ ਕੇ ਭੱਜ ਪਿਆ। ਪਿੱਛਾ ਕਰ ਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਸਾਗਰ ਦੇ ਪਿਤਾ ਗੁਰਜੀਤ ਸਿੰਘ ਹੈ। ਸ਼ੱਕ ਪੈਣ 'ਤੇ ਪੁਲਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ 4 ਗ੍ਰਾਮ ਹੈਰੋਇਨ ਮਿਲੀ। ਘਰ ਵਿਚ ਇਕ ਇਲੈਕਟ੍ਰਾਨਿਕ ਕੰਡਾ, ਲਿਫਾਫੇ ਅਤੇ 1.37 ਲੱਖ ਦੀ ਨਕਦੀ ਮਿਲੀ। 

ਇਹ ਵੀ ਪੜ੍ਹੋ- DGP ਭਾਵਰਾ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਪੰਜਾਬ ’ਚ ਸ਼ਾਂਤੀ ਵਿਵਸਥਾ ਨੂੰ ਹਰ ਕੀਮਤ ’ਤੇ ਬਣਾ ਕੇ ਰੱਖਿਆ ਜਾਵੇ

ਮੁਲਜ਼ਮ ਨੇ ਕਬੂਲਿਆ ਕਿ ਇਹ ਰਕਮ ਉਸਨੇ ਹੈਰੋਇਨ ਵੇਚ ਕੇ ਇਕੱਠੀ ਕੀਤੀ ਹੈ। ਏ.ਐੱਸ.ਆਈ. ਕਿਸ਼ੋਰ ਕੁਮਾਰ ਨੇ ਦੱਸਿਆ ਕਿ ਸਾਗਰ ਸਮੇਤ ਉਸਦਾ ਭਰਾ ਮਨਪ੍ਰੀਤ ਅਤੇ ਪਿਤਾ ਗੁਰਜੀਤ ਸਿੰਘ ਵੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਨਾਮਜ਼ਦ ਹੋਏ ਸਨ। ਗੁਰਜੀਤ ਸਿੰਘ ਨੂੰ ਮਾਣਯੋਗ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ, ਜਦੋਂ ਕਿ ਮਨਪ੍ਰੀਤ ਜੇਲ੍ਹ ਵਿਚ ਹੈ ਅਤੇ ਸਾਗਰ ਲੋੜੀਂਦਾ ਹੈ।ਗੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਲਿਆਉਂਦਾ ਸੀ।

ਇਹ ਵੀ ਪੜ੍ਹੋ- ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News