ਧੀ ਨੂੰ ਸ਼ਰਾਬ ਲਈ ਪੈਸੇ ਨਾ ਦੇਣੇ ਪਏ ਭਾਰੀ, ਗੁੱਸੇ 'ਚ ਆਏ ਪਿਓ ਨੇ ਚਾਕੂ ਨਾਲ ਤਿੱਖੇ ਵਾਰ ਕਰਕੇ ਕੀਤਾ ਲਹੂ-ਲੁਹਾਨ (ਵੀਡ

Sunday, Aug 20, 2017 - 10:44 AM (IST)

ਜਲੰਧਰ(ਸੋਨੂੰ)— ਪਿਤਾ ਨੂੰ ਸ਼ਰਾਬ ਲਈ ਪੈਸੇ ਨਾ ਦੇਣੇ 22 ਸਾਲਾ ਧੀ ਨੂੰ ਇੰਨੇ ਮਹਿੰਗੇ ਪੈ ਗਏ ਕਿ ਗੁੱਸੇ 'ਚ ਆਏ ਪਿਤਾ ਨੇ ਸ਼ਰਮਨਾਕ ਹਰਕਤ ਕਰਦੇ ਹੋਏ ਆਪਣੀ ਹੀ ਧੀ 'ਤੇ ਚਾਕੂ ਨਾਲ ਹਮਲਾ ਕਰਕੇ ਤਿੱਖੇ ਵਾਰ ਕਰ ਦਿੱਤੇ। ਇਹ ਮਾਮਲਾ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ-3 ਏਰੀਆ 'ਚ ਆਉਂਦੇ ਨਿਊ ਸੰਤੋਖਪੁਰਾ ਦਾ ਹੈ। ਲੜਕੀ ਨੂੰ ਬਚਾਉਣ ਆਏ ਇਕ ਦੁਕਾਨਦਾਰ ਨੂੰ ਵੀ ਲੜਕੀ ਦੇ ਪਿਤਾ ਨੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਦੀ ਪਛਾਣ ਦੀਪਿਕਾ ਪੁੱਤਰੀ ਕਰਨਵੀਰ ਦੇ ਰੂਪ 'ਚ ਦੱਸੀ ਗਈ ਹੈ ਜ਼ਦਕਿ ਜ਼ਖਮੀ ਕਰਿਆਨਾ ਵਿਕਰੇਤਾ ਦੀ ਪਛਾਣ ਜਸਪਾਲ ਸਿੰਘ ਦੇ ਰੂਪ 'ਚ ਹੋਈ ਹੈ। ਲੜਕੀ ਦੀਪਿਕਾ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

PunjabKesariਦੀਪਿਕਾ ਨੇ ਦੱਸਿਆ ਕਿ ਲਗਭਗ 15 ਸਾਲ ਪਹਿਲਾਂ ਉਸ ਦੀ ਮਾਤਾ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਹ ਥੋੜ੍ਹਾ ਪੜ੍ਹ-ਲਿਖ ਕੇ ਕੰਮ ਕਰਨ ਲੱਗੀ। ਉਸ ਨੇ ਦੱਸਿਆ, ''ਮੇਰੇ ਪਿਤਾ ਸ਼ਰਾਬ ਪੀਣ ਦੇ ਆਦੀ ਹਨ, ਜਿਸ ਦੇ ਚਲਦਿਆਂ ਸ਼ਨੀਵਾਰ ਨੂੰ ਜਦੋਂ ਮੈਂ ਉਨ੍ਹਾਂ ਨੂੰ ਸ਼ਰਾਬ ਲਈ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਨੇ ਮੇਰੀ ਕੁੱਟਮਾਰ ਕਰਦੇ ਹੋਏ ਮੇਰੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਮੈਂ ਭੱਜ ਕੇ ਸਾਹਮਣੇ ਕਰਿਆਨੇ ਦੀ ਦੁਕਾਨ 'ਚ ਗਈ ਤਾਂ ਉਨ੍ਹਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਦੁਕਾਨਦਾਰ ਵਾਲੇ ਅੰਕਲ ਬਚਾਉਣ ਲਈ ਆਏ ਤਾਂ ਪਿਤਾ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਏ। ਤੁਹਾਨੂੰ ਦੱਸ ਦਈਏ ਦੀਪਿਕਾ ਤਿੰਨ ਭਰਾ-ਭੈਣ ਹਨ। ਭਰਾ ਪ੍ਰਿੰਸ ਅਤੇ ਭੈਣ ਪ੍ਰਿਯਾ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਉਥੇ ਹੀ ਪੁਲਸ ਨੇ ਪਿਤਾ ਨੂੰ ਰਾਊਂਡ ਅਪ ਕਰ ਲਿਆ ਹੈ।


Related News