ਪੰਜਾਬ ਪੁਲਸ ਦੇ ਸਾਬਕਾ ਹੌਲਦਾਰ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਸਮੱਗਲਰਾਂ ਨਾਲ ਮਿਲ ਕੇ ਕਰਦਾ ਸੀ ਇਹ ਘਟੀਆ ਧੰਦਾ
Saturday, Sep 09, 2017 - 07:07 PM (IST)
ਤਰਨਤਾਰਨ(ਵਿਜੇ ਅਰੋੜਾ)— ਇਥੋਂ ਦੇ ਮਾਣਯੋਗ ਐੱਸ. ਐੱਸ. ਪੀ. ਸਾਹਿਬ ਸ. ਦਰਸ਼ਨ ਸਿੰਘ ਮਾਨ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਡੀ. ਐੱਸ. ਪੀ. ਭਿੱਖੀਵਿੰਡ ਸ. ਸਲੱਖਣ ਸਿੰਘ ਦੀ ਅਗਵਾਈ 'ਚ ਮੁੱਖ ਦਫਤਰ ਥਾਣਾ ਖੇਮਕਰਨ ਐੱਸ. ਐੱਚ. ਓ ਮਨਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਨਾਕੇਬੰਦੀ ਦੌਰਾਨ ਪਿਓ-ਪੁੱਤ ਨੂੰ ਹੈਰਇਨ ਸਮੇਤ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬੰਦੀ ਗਜ਼ਲ ਖੇਮਕਰਨ ਦੇ ਕੋਲ ਪੁਲਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਸਕਾਰਪੀਓ ਗੱਡੀ (ਪੀ.ਬੀ.08 ਸੀ.ਈ.0081) 'ਤੇ ਸਵਾਰ ਕਰਨਬੀਰ ਸਿੰਘ ਪੁੱਤਰ ਲਖਬੀਰ ਸਿੰਘ ਅਤੇ ਲਖਬੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਹਰੀਕੇ ਦੀ ਗੱਡੀ ਨੂੰ ਰੋਕਿਆ। ਇਸੇ ਦੌਰਾਨ ਗੱਡੀ 'ਚ ਤਲਾਸ਼ੀ ਲੈਣ 'ਤੇ 295 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ 12 ਹਜ਼ਾਰ 500 ਨਕਦੀ ਇਕ 32 ਬੋਰ ਰਿਵਾਲਵਰ 05 ਜ਼ਿੰਦਾ ਰੋਂਦ ਬਰਾਮਦ ਕੀਤਾ।
ੁਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਜਦ ਪੁੱਛਗਿੱਛ ਕੀਤੀ ਤਾਂ ਪੁਲਸ ਵੀ ਹੈਰਾਨ ਰਹਿ ਗਈ। ਪੁੱਛਗਿੱਛ 'ਚ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਫਰੀਦਕੋਟ ਤੋਂ ਹੌਲਦਾਰ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਹੁਣ ਰਿਟਾਇਰ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਡਿਊਟੀ ਦੌਰਾਨ ਉਸ ਦੀ ਜਾਣ-ਪਛਾਣ ਕੁਝ ਸਮੱਗਲਰਾਂ ਦੇ ਨਾਲ ਹੋ ਗਈ, ਜਿਸ 'ਤੇ ਉਸ ਨੇ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ। ਇਸ ਕੰਮ 'ਚ ਉਸ ਨੂੰ ਕਾਫੀ ਮੁਨਾਫਾ ਹੋਇਆ ਅਤੇ ਉਸ ਨੇ ਵਲੈਟਰੀ ਰਿਟਾਇਰਮੈਂਟ ਲੈ ਲਈ ਅਤੇ ਇਸੇ ਕੰਮ 'ਚ ਪੈ ਗਿਆ। ਐੱਸ. ਐੱਚ. ਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਧੰਦੇ ਨਾਲ ਕਾਫੀ ਪ੍ਰਾਪਰਟੀ ਬਣਾਈ ਹੈ। ਉਸ ਦੀ ਇਕ ਕੋਠੀ ਫਰੀਦਕੋਟ, ਇਕ ਅੰਮ੍ਰਿਤਸਰ ਅਤੇ ਇਕ ਹਰੀਕੇ 'ਚ ਹੈ। ਉਹ ਹੁਣ ਘਰ 'ਚ ਹੀ ਰਹਿ ਕੇ ਇਹ ਕੰਮ ਕਰਦਾ ਹੈ, ਜਿਸ ਦੌਰਾਨ ਉਸ ਦੇ ਲੋਕਲ ਸਮੱਗਲਰਾਂ ਨਾਲ ਵੀ ਸੰਬੰਧ ਹੋ ਗਏ। ਪੁਲਸ ਵੱਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਜਤਾਈ ਗਈ ਹੈ।
