ਦਸੂਹਾ ਨੇੜੇ ਹਾਵੀਏ ’ਤੇ ਵਾਪਰਿਆ ਵੱਡਾ ਹਾਦਸਾ, ਪਿਓ ਸਣੇ 3 ਸਾਲਾ ਧੀ ਦੀ ਮੌਤ

Tuesday, Sep 05, 2023 - 06:29 PM (IST)

ਦਸੂਹਾ ਨੇੜੇ ਹਾਵੀਏ ’ਤੇ ਵਾਪਰਿਆ ਵੱਡਾ ਹਾਦਸਾ, ਪਿਓ ਸਣੇ 3 ਸਾਲਾ ਧੀ ਦੀ ਮੌਤ

ਦਸੂਹਾ (ਝਾਵਰ, ਨਾਗਲਾ) : ਕੌਮੀ ਰਾਜ ਮਾਰਗ ਦਸੂਹਾ ਨਜ਼ਦੀਕ ਉੱਚੀ ਬੱਸੀ ਪੈਟਰੋਲ ਪੰਪ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪਿਓ-ਧੀ ਦੀ ਮੌਤ ਹੋ ਗਈ। ਹਾਦਸੇ ਵਾਲੀ ਕਾਰ ਵਿਚ ਓਮ ਪ੍ਰਕਾਸ਼ ਤੇ ਉਸਦੀ ਪਤਨੀ ਰਾਧਿਕਾ ਬੇਟੀ ਯੁਵਿਕਾ ਅਤੇ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਵਰਿੰਦਰ ਸਿੰਘ ਵਾਸੀ ਜੰਡਵਾਲ ਸਵਾਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਸੂਹਾ ਦੇ ਏ.ਐੱਸ.ਆਈ ਅਨਿਲ ਕੁਮਾਰ ਨੇ ਦੱਸਿਆ ਕਿ ਟਰੱਕ ਨੰ . ਜੇ. ਕੇ 22 ਬੀ.ਬੀ. 4332 ਸੜਕ ਦੇ ਕਿਨਾਰੇ ਖੜ੍ਹਾ ਸੀ ਅਤੇ ਆਲਟੋ ਕਾਰ ਪੀ.ਬੀ 07 ਬੀ.ਬੀ 8971 ਜੋ ਕਿ ਜਲੰਧਰ ਤੋਂ ਭੰਗਲਾ ਜਾ ਰਹੀ ਸੀ, ਖੜ੍ਹੇ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀ ਹੋਏ ਰਾਧਿਕਾ ਅਤੇ ਵਰਿੰਦਰ ਸਿੰਘ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ

PunjabKesari

ਉਨ੍ਹਾਂ ਦੱਸਿਆ ਕਿ ਪੁਲਸ ਅਤੇ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਤਿੰਨ ਸਾਲਾ ਬੱਚੀ ਯੁਵਿਕਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਇਲਾਜ ਦੌਰਾਨ ਕੁਝ ਦੇਰ ਬਾਅਦ ਉਸ ਦੇ ਪਿਤਾ ਓਮ ਪ੍ਰਕਾਸ਼ ਦੀ ਵੀ ਮੌਤ ਹੋ ਗਈ। ਦਸੂਹਾ ਪੁਲਸ ਇਸ ਸੰਬੰਧੀ ਜਾਂਚ ਕਰਕੇ ਕਾਰਵਾਈ ਕਰ ਰਹੀ ਹੈ।  ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News