ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ

Friday, Mar 29, 2024 - 06:37 PM (IST)

ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ

ਗੁਰਦਾਸਪੁਰ/ਪਾਕਿਸਤਾਨ(ਵਿਨੋਦ) : ਪਾਕਿਸਤਾਨ ਦੇ ਪੰਜਾਬ ਰਾਜ ਟੋਭਾ ਟੇਕ ਸਿੰਘ ਖੇਤਰ ਦੇ ਪਿੰਡ ਚੱਕ 477-ਜੇਬੀ ਆਲੋਵਾਲ ਵਿਖੇ ਅਣਵਿਆਹੀ ਕੁੜੀ ਦੀ ਲਾਸ਼ ਮਿਲੀ, ਜਿਸ ਨੂੰ ਉਸ ਦੇ ਭਰਾ ਵੱਲੋਂ ਹੀ ਪਿਤਾ ਦੀ ਮਿਲੀਭੁਗਤ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹੈੱਡਕੁਆਰਟਰ ਭੇਜ ਦਿੱਤਾ ਗਿਆ ਹੈ। ਨਮੂਨੇ ਜਾਂਚ ਲਈ ਪੰਜਾਬ ਫੋਰੈਂਸਿਕ ਸਾਇੰਸ ਨੂੰ ਭੇਜੇ ਗਏ ਹਨ। ਦੱਸਿਆ ਜਾਂਦਾ ਹੈ ਕਿ ਜਦੋਂ ਕੁੜੀ ਗਰਭਵਤੀ ਹੋ ਗਈ ਤਾਂ ਕੁੜੀ ਦੇ ਭਰਾ ਅਤੇ ਪਿਤਾ ਨੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਚੁੱਪ-ਚੁਪੀਤੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ। ਜਦੋਂ ਕਿ ਮ੍ਰਿਤਕ ਦੇ ਇੱਕ ਹੋਰ ਭਰਾ ਨੇ ਕਤਲ ਦੀ ਮੌਕੇ ’ਤੇ ਵੀਡੀਓ ਬਣਾ ਲਈ।

ਇਹ ਵੀ ਪੜ੍ਹੋ : SGPC ਨੇ ਜਰਨਲ ਇਜਲਾਸ 'ਚ ਪਾਸ ਕੀਤੇ ਸ਼ੋਕ ਮਤੇ, ਬੇਅਦਬੀ ਮਾਮਲੇ 'ਚ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਦੀ ਮੰਗ

ਸਰਹੱਦ ਪਾਰਲੇ ਸੂਤਰਾਂ ਦਾ ਸ਼ੱਕ ਹੈ ਕਿ ਦੋਵੇਂ ਸ਼ੱਕੀਆਂ ਕੁੜੀ ਦਾ ਭਰਾ ਫੈਸਲ ਅਤੇ ਪਿਤਾ ਅਬਦੁਲ ਸੱਤਾਰ ਦੇ ਪੀੜਤ ਮਾਰੀਆ (15) ਨਾਲ ਲਗਾਤਾਰ ਸਰੀਰਕ ਸਬੰਧ ਬਣਾਏ ਸਨ। ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ ਮੁਲਜ਼ਮਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਲਈ ਕਤਲ ਕਰਨਾ ਬਿਹਤਰ ਸਮਝਿਆ ਅਤੇ ਕਤਲ ਕਰਨ ਦੀ ਯੋਜਨਾ ਬਣਾਈ।

ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਮਾਰੀਆ ਦੇ ਦੂਜੇ ਭਰਾ ਸ਼ਾਹਬਾਜ਼ ਨੇ ਚੁੱਪ-ਚੁਪੀਤੇ ਮਾਰੀਆ ਦੇ ਕਤਲ ਦੀ ਵੀਡੀਓ ਬਣਾਈ ਅਤੇ ਵੀਡੀਓ ਵਕੀਲ ਰਾਹੀਂ ਪੁਲਸ ਅਧਿਕਾਰੀ ਨੂੰ ਭੇਜੀ। ਇਹ ਘਟਨਾ 17-18 ਮਾਰਚ ਦੀ ਰਾਤ ਨੂੰ ਵਾਪਰੀ। ਪਰ ਪੁਲਸ ਨੇ ਕਤਲ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰਨ ਦੇ ਦੋਸ਼ ਵਿੱਚ ਵੀਡੀਓ ਬਣਾਉਣ ਵਾਲੇ ਭਰਾ ਨੂੰ ਵੀ ਲੱਭ ਲਿਆ। ਥਾਣਾ ਸਦਰ ਦੇ ਸਬ-ਇੰਸਪੈਕਟਰ ਅਹਿਮਦ ਰਜ਼ਾ ਦੀ ਸ਼ਿਕਾਇਤ ’ਤੇ ਦੋਵਾਂ ਭਰਾਵਾਂ ਅਤੇ ਉਨ੍ਹਾਂ ਦੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : SGPC ਵਲੋਂ ਸਾਲ 2024-25 ਲਈ 12 ਅਰਬ 60 ਕਰੋੜ ਤੋਂ ਵੱਧ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ

ਡੀ. ਪੀ. ਓ. ਨਿਸਾਰ ਨੇ ਕਿਹਾ ਕਿ ਫੋਰੈਂਸਿਕ ਲੈਬ ਦੀ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰੇਗੀ ਕਿ ਪੀੜਤਾ ਦੀ ਹੱਤਿਆ ਕਿਵੇਂ ਕੀਤੀ ਗਈ ਅਤੇ ਕੀ ਉਹ ਗਰਭਵਤੀ ਸੀ ਜਾਂ ਨਹੀਂ। ਇਸ ਦੌਰਾਨ ਫੈਜਲ ਦੀ ਇੱਕ ਭਾਬੀ ਨੇ ਜਾਂਚ ਵਿੱਚ ਖੁਲਾਸਾ ਕੀਤਾ ਕਿ ਫੈਜ਼ਲ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕਤਲ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਮਾਰ ਦੇਵੇਗਾ। ਉਸ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਪੀੜਤਾ ਨੇ ਉਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਭਰਾ ਅਤੇ ਪਿਤਾ ਨੇ ਉਸ ਨਾਲ ਮਾੜਾ ਸਬੰਧ ਬਣਾਇਆ ਹੈ ਪਰ ਪਰਿਵਾਰ ਦੀ ਇੱਜ਼ਤ ਕਾਰਨ ਉਹ ਚੁੱਪ ਰਹੀ। ਇਹ ਘਟਨਾ 17-18 ਮਾਰਚ ਦੀ ਰਾਤ ਨੂੰ ਵਾਪਰੀ ਅਤੇ ਪਰਿਵਾਰ ਨੇ ਮਾਰੀਆ ਨੂੰ ਪਿੰਡ ਦੇ ਕਬਰਿਸਤਾਨ ਵਿੱਚ ਦਫ਼ਨਾਇਆ।

ਇਹ ਵੀ ਪੜ੍ਹੋ :  ਐਡਵੋਕੇਟ ਧਾਮੀ ਨੇ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਬਾਬਾ ਤਰਸੇਮ ਸਿੰਘ ਦੇ ਕਤਲ ’ਤੇ ਕੀਤਾ ਦੁੱਖ ਪ੍ਰਗਟ

ਸੂਤਰਾਂ ਮੁਤਾਬਕ ਇਸ ਅਪਰਾਧ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ ਅਤੇ ਲੋਕ ਗੁੱਸੇ 'ਚ ਆ ਗਏ। ਖਬਰਾਂ ਹਨ ਕਿ ਸ਼ਾਹਬਾਜ਼ ਨੇ ਇਸ ਵੀਡੀਓ ਨੂੰ ਇਕ ਵਕੀਲ ਨਾਲ ਸ਼ੇਅਰ ਕੀਤਾ ਹੈ, ਜਿਸ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ। ਇਸ ਭਿਆਨਕ ਵੀਡੀਓ ’ਚ ਮੁੱਖ ਸ਼ੱਕੀ ਫੈਜ਼ਲ ਆਪਣੀ ਭੈਣ ਨੂੰ ਮਾਰਦਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਉਸ ਦਾ ਪਿਤਾ ਉਸ ਨਾਲ ਮੰਜੇ ’ਤੇ ਬੈਠਾ ਦਿਖਾਈ ਦੇ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News