ਪਿਓ ਨੇ ਆਪਣੇ ਦੋ ਬੱਚਿਆਂ ਸਣੇ ਖੁਦ ਵੀ ਪੀਤੀ ਜ਼ਹਿਰੀਲੀ ਦਵਾਈ, ਤਿੰਨਾਂ ਦੀ ਹੋਈ ਮੌਤ

Friday, Mar 05, 2021 - 09:15 PM (IST)

ਪਿਓ ਨੇ ਆਪਣੇ ਦੋ ਬੱਚਿਆਂ ਸਣੇ ਖੁਦ ਵੀ ਪੀਤੀ ਜ਼ਹਿਰੀਲੀ ਦਵਾਈ, ਤਿੰਨਾਂ ਦੀ ਹੋਈ ਮੌਤ

ਗੁਰਾਇਆ (ਮੁਨੀਸ਼ ਬਾਵਾ) - ਗੁਰਾਇਆ ਦੇ ਪਿੰਡ ਚੀਮਾ ਖੁਰਦ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਜਿਥੇ ਇਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਨਾਲ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 42 ਸਾਲਾਂ ਕੇਹਰ ਸਿੰਘ ਉਸ ਦੇ ਦੋ ਬੱਚੇ 11 ਸਾਲਾਂ ਲੜਕੀ ਪ੍ਰਭਜੋਤ ਅਤੇ 9 ਸਾਲਾਂ ਲੜਕਾ ਏਕਮ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਕੇਹਰ ਸਿੰਘ ਡਰਾਇਵਰੀ ਦਾ ਕੰਮ ਕਰਦਾ ਸੀ।

ਅੱਜ ਸਵੇਰੇ ਕਰੀਬ 11 ਵਜੇ ਕੇਹਰ ਸਿੰਘ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਪਲਾਟ ਵਿੱਚ ਗਿਆ ਜਿਥੇ ਉਸ ਨੇ ਆਪਣੇ ਦੋਵਾਂ ਬੱਚਿਆਂ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਹੈ ਅਤੇ ਖੁਦ ਵੀ ਪੀ ਲਈ। ਜਿਸ ਤੋਂ ਬਾਅਦ ਲੜਕੀ ਨੇ ਬਾਹਰ ਜਾ ਕੇ ਇਕ ਦੁਕਾਨਦਾਰ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ ਹੈ ਅਤੇ ਸਾਨੂੰ ਵੀ ਪਿਲਾ ਦਿੱਤੀ ਹੈ। ਜਿਸ ਤੋਂ ਬਾਅਦ ਉਸ ਦੇ ਪਿੰਡ ਵਾਸੀ ਉਨ੍ਹਾਂ ਨੂੰ ਤੁਰੰਤ ਗੁਰਾਇਆ ਹਸਪਤਾਲ ਲੈ ਗਏ ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਡੀ.ਐੱਮ.ਸੀ. ਰੈਫਰ ਕਰ ਦਿੱਤਾ। ਜਿਥੇ ਜੇਰੇ ਇਲਾਜ਼ ਪਹਿਲਾਂ ਉਸ ਦੇ ਬੇਟੇ ਦੀ ਅਤੇ ਫਿਰ ਲੜਕੀ ਦੀ ਮੌਤ ਹੋਈ ਅਤੇ ਦੇਰ ਸ਼ਾਮ ਕੇਹਰ ਸਿੰਘ ਨੇ ਵੀ ਦਮ ਤੋੜ ਦਿੱਤਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News