ਪਿਓ ਦਾ ਕਤਲ ਕਰਨ ਵਾਲੇ ਤਿੰਨ ਪੁੱਤਰ ਗ੍ਰਿਫਤਾਰ
Tuesday, May 03, 2022 - 05:42 PM (IST)
ਅਬੋਹਰ (ਸੁਨੀਲ) : ਥਾਣਾ ਨੰ 1 ਪੁਲਸ ਨੇ ਬੀਤੇ ਦਿਨੀ ਸਥਾਨਕ ਪੁਰਾਣੀ ਫਾਜ਼ਿਲਕਾ ਰੋਡ ’ਤੇ ਇਕ ਫਿਲੌਰ ਮਿੱਲ ਦੇ ਸੰਚਾਲਕ ਦੀ ਜਾਇਦਾਦ ਵਿਵਾਦ ਨੂੰ ਲੈ ਕੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਮ੍ਰਿਤਕ ਦੇ ਪੁੱਤਰਾਂ ਅਜੀਤ ਸਿੰਘ ਉਰਫ ਜੀਤਾ, ਸੁਰਜੀਤ ਸਿੰਘ ਉਰਫ ਕਾਲਾ, ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰਾਨ ਛਿੰਦਰਪਾਲ ਸਿੰਘ ਵਾਸੀ ਪੁਰਾਣੀ ਫਾਜ਼ਿਲਕਾ ਰੋਡ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਮਾਣਯੋਗ ਜੱਜ ਨੇ ਉਨਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਵਰਣਨਯੋਗ ਹੈ ਕਿ ਗੁਰੂ ਨਾਨਕ ਫਿਲੌਰ ਮਿੱਲ ਦੇ ਸੰਚਾਲਕ ਛਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਉਮਰ ਕਰੀਬ 65 ਸਾਲਾ ਜਿਨ੍ਹਾਂ ਦੇ ਤਿੰਨ ਬੇਟੇ ਅਤੇ ਇਕ ਬੇਟੀ ਹੈ, ਜਿਨ੍ਹਾਂ ’ਚੋਂ ਬੇਟੀ ਲੁਧਿਆਣਾ ਵਿਚ ਵਿਆਹੁਤਾ ਹੈ ਜਦਕਿ ਤਿੰਨੇ ਬੇਟੇ ਮਕਾਨ ਦੇ ਉਪਰੀ ਮੰਜ਼ਿਲ ’ਤੇ ਰਹਿੰਦੇ ਹਨ ਜਦਕਿ ਛਿੰਦਰ ਸਿੰਘ ਹੇਠਾਂ ਦੇ ਪੋਰਸ਼ਨ ਵਿਚ ਰਹਿੰਦਾ ਹੈ ਅਤੇ ਫਿਲੌਰ ਮਿੱਲ ਚਲਾਉਣ ਦਾ ਕੰਮ ਕਰਦਾ ਸੀ। ਅੱਜ ਸਵੇਰੇ ਉਸਦੀ ਲਾਸ਼ ਸ਼ੱਕੀ ਹਾਲਾਤ ਵਿਚ ਕਮਰੇ ਦੀਆਂ ਪੌੜੀਆਂ ’ਤੇ ਲਟਕੀ ਹੋਈ ਸੀ।
ਮ੍ਰਿਤਕ ਦੇ ਭਰਾ ਦੇ ਅਨੁਸਾਰ ਛਿੰਦਰ ਸਿੰਘ ਦਾ ਆਪਣੇ ਪੁੱਤਰਾਂ ਨਾਲ ਪਿਛਲੇ ਕੁਝ ਸਮੇਂ ਤੋਂ ਮਨ ਮੁਟਾਵ ਚਲ ਰਿਹਾ ਸੀ । ਅੱਜ ਸਵੇਰੇ ਫਿਲੌਰ ਮਿੱਲ ਸੰਚਾਲਕ ਦੀ ਸ਼ੱਕੀ ਹਾਲਤ ਵਿਚ ਮੌਤ ਦੀ ਸੂਚਨਾ ਮਿਲਦੇ ਹੀ ਪੁਲਸ ਉਪ ਕਪਤਾਨ ਸੰਦੀਪ ਸਿੰਘ ਤੇ ਥਾਣਾ ਮੁਖੀ ਮਨੋਜ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਫਾਹੇ ਤੋਂ ਹੇਠਾਂ ਲਾਹਿਆ ਤਾ ਦੇਖਿਆ ਕਿ ਮ੍ਰਿਤਕ ਦੇ ਗਲੇ ਤੇ ਨਿਸ਼ਾਨ ਸਨ। ਪੁਲਸ ਨੂੰ ਮਾਮਲਾ ਸ਼ੱਕੀ ਲੱਗਣ ’ਤੇ ਉਨ੍ਹਾਂ ਮ੍ਰਿਤਕ ਦੇ ਪੁੱਤਰਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਗਈ। ਨਗਰ ਥਾਣਾ ਨੰ 1 ਦੀ ਪੁਲਸ ਨੇ ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਬੇਟੇ ਅਜੀਤ ਸਿੰਘ, ਸੁਰਜੀਤ ਸਿੰਘ ਤੇ ਲਖਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।