ਬੋਰਵੈੱਲ ''ਚ ਡਿੱਗੇ ਫਤਿਹਵੀਰ ਦੇ ਦਾਦੇ ਵਲੋਂ ਲੋਕਾਂ ਨੂੰ ਅਪੀਲ (ਵੀਡੀਓ)
Monday, Jun 10, 2019 - 06:51 PM (IST)
ਸੰਗਰੂਰ (ਵੈੱਬ ਡੈਸਕ/ਮੰਗਲਾ) : ਫਤਿਹਵੀਰ ਨੂੰ ਬੋਰ 'ਚੋਂ ਕੱਢਣ ਲਈ ਲਗਾਤਾਰ ਹੋ ਰਹੀ ਦੇਰ ਕਾਰਨ ਭੜਕੇ ਲੋਕਾਂ ਨੂੰ ਫਤਿਹ ਦੇ ਦਾਦਾ ਨੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਫਤਿਹ ਦੇ ਦਾਦਾ ਨੇ ਲੋਕਾਂ ਨੂੰ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇਕਰ ਲੋਕ ਸ਼ਾਂਤ ਨਹੀਂ ਹੋਣਗੇ ਤਾਂ ਕੰਮ ਵਿਚ ਵਿਘਨ ਪਵੇਗਾ ਅਤੇ ਫਤਿਹ ਨੂੰ ਬੋਰਵੈੱਲ 'ਚੋਂ ਕੱਢਣ ਵਿਚ ਹੋਰ ਦੇਰੀ ਹੋਵੇਗੀ।
ਦੱਸਣਯੋਗ ਹੈ ਕਿ 90 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਐੱਨ. ਡੀ. ਆਰ. ਐੱਫ. ਦੀ ਟੀਮ ਫਤਿਹ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ 'ਚ ਕਾਮਯਾਬ ਨਹੀਂ ਹੋ ਸਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਫਤਿਹ ਨੂੰ ਬੋਰਵੈੱਲ ਵਿਚ ਡਿੱਗੇ ਹੋਏ 5 ਦਿਨ ਹੋ ਗਏ ਹਨ ਪਰ ਐੱਨ. ਡੀ. ਆਰ. ਐੱਫ. ਦੀ ਹਰ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ, ਇਥੋਂ ਤੱਕ ਰੈਸਕਿਊ ਆਪਰੇਸ਼ਨ ਵਿਚ ਲੱਗੀਆਂ ਟੀਮਾਂ ਅਜੇ ਤਕ ਫਤਿਹ ਦੀ ਲੋਕੇਸ਼ਨ ਦਾ ਪਤਾ ਵੀ ਨਹੀਂ ਲਗਾ ਸਕੀਆਂ ਹਨ। ਲੋਕਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਫਤਿਹ ਨੂੰ ਬੋਰਵੈੱਲ 'ਚੋਂ ਕੱਢਣ ਦੀ ਜ਼ਿੰਮੇਵਾਰੀ ਫੌਜ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੇਕਰ ਪਹਿਲਾਂ ਹੀ ਇਹ ਆਪਰੇਸ਼ਨ ਫੌਜ ਦੇ ਸਪੁਰਦ ਕਰ ਦਿੱਤਾ ਜਾਂਦਾ ਤਾਂ ਅੱਜ ਫਤਿਹਵੀਰ ਆਪਣੇ ਪਰਿਵਾਰ ਦੇ ਵਿਚ ਹੋਣਾ ਸੀ।