ਮਿਸ਼ਨ ਫਤਿਹਵੀਰ: ਹੁਣ ਜਲੰਧਰ ਦੇ ਲੋਕਾਂ ਦਾ ਫੁੱਟਿਆ ਗੁੱਸਾ, ਕੱਢੀ ਕੈਪਟਨ ''ਤੇ ਭੜਾਸ (ਵੀਡੀਓ)
Monday, Jun 10, 2019 - 06:45 PM (IST)
ਜਲੰਧਰ/ਸੰਗਰੂਰ (ਸੋਨੂੰ) — ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਪਿਛਲੇ 100 ਤੋਂ ਵੱਧ ਘੰਟਿਆਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਸਿੰਘ ਨੂੰ ਅਜੇ ਤੱਕ ਕੱਢਿਆ ਨਹੀਂ ਗਿਆ ਹੈ। ਫਤਿਹਵੀਰ ਨੂੰ ਬੋਰਵੈੱਲ 'ਚ ਫਸੇ ਹੋਏ ਅੱਜ ਪੂਰੇ 5 ਦਿਨ ਹੋ ਗਏ ਹਨ। ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਦੀ ਨਾਕਾਮੀ ਨੂੰ ਦੇਖਦੇ ਹੋਏ ਹੁਣ ਲੋਕਾਂ ਦਾ ਗੁੱਸਾ ਫੁਟ ਗਿਆ ਹੈ ਅਤੇ ਲੋਕਾਂ ਨੇ ਕੈਪਟਨ ਸਰਕਾਰ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ।
ਜਲੰਧਰ ਵਿਖੇ ਕੈਪਟਨ ਅਮਰਿੰਦਰ ਸਿੰਘ 'ਤੇ ਗੁੱਸਾ ਕੱਢਦੇ ਹੋਏ ਸਤਬੀਰ ਸਿੰਘ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੱਡੇ ਮੰਤਰੀ ਜਾਂ ਅਫਸਰ ਦੇ ਨਾਲ ਹੋਈ ਹੁੰਦੀ ਤਾਂ ਸਰਕਾਰ ਨੇ ਹੁਣ ਤੱਕ ਕਈ ਕੋਸ਼ਿਸ਼ਾਂ ਕਰ ਲੈਣੀਆਂ ਸਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਇਕ ਫੇਲ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਰਫ ਲੋਕਾਂ ਨੂੰ ਦਿਲਾਸਾ ਦੇ ਰਹੀ ਹੈ ਕਿ ਕਿਤੇ ਲੋਕ ਭੜਕ ਨਾ ਜਾਣ। ਕੈਪਟਨ ਸਰਕਾਰ ਦੇ ਕੋਲ ਕੋਈ ਵੀ ਕਾਰਵਾਈ ਨਹੀਂ ਹੈ ਅਤੇ ਨਾ ਹੀ ਇਹ ਕਾਰਵਾਈ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਅਜਿਹੀ ਕਾਰਵਾਈ ਚਾਈਨਾ 'ਚ ਕੀਤੀ ਗਈ ਸੀ, ਜਿੱਥੇ 200 ਫੁੱਟ 'ਚੋਂ ਬੱਚੇ ਨੂੰ 2 ਘੰਟਿਆਂ 'ਚ ਕੰਢ ਲਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਟੀਮ ਨੂੰ ਚਾਹੀਦਾ ਹੈ ਕਿ ਉਹ ਉਥੇ ਜਾਵੇ ਅਤੇ ਬੱਚੇ ਨੂੰ ਬਚਾਏ। ਕਿਸੇ ਵੀ ਉਥੇ ਜਾ ਕੇ ਕੋਈ ਸੁਰ ਨਹੀਂ ਲਈ। ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨੇ ਕੈਪਟਨ ਦੀ ਸਰਕਾਰ ਨੂੰ ਨਿੰਕਮੀ ਸਰਕਾਰ ਕਰਾਰ ਦਿੱਤਾ। ਕੈਪਟਨ ਸਰਕਾਰ ਅੱਗੇ ਹੱਥ ਜੋੜਦੇ ਹੋਏ ਇਕ ਸ਼ਖਸ ਨੇ ਕਿਹਾ ਕੈਪਟਨ ਸਰਕਾਰ ਕੋਲੋ ਜੋ ਵੀ ਹੋ ਸਕਦਾ ਹੈ, ਉਹ ਕਰੇ ਅਤੇ ਬੱਚੇ ਨੂੰ ਬਚਾਏ।
ਜ਼ਿਕਰਯੋਗ ਹੈ ਕਿ ਭਗਵਾਨਪੁਰਾ ਵਿਖੇ ਫਤਿਹਵੀਰ 6 ਜੂਨ ਨੂੰ ਘਰ ਦੇ ਬਾਹਰ ਖੇਡਦੇ ਹੋਏ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ ਅਤੇ ਇਹ ਕਰੀਬ 120 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ ਹੋਇਆ ਹੈ। ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ. ਤੋਂ ਇਲਾਵਾ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਰੈਸਕਿਊ ਆਪਰੇਸ਼ਨ ਆਰੰਭਿਆ ਹੋਇਆ ਸੀ, ਜਿਸ 'ਚ ਡੇਰਾ ਪ੍ਰੇਮੀਆਂ ਵੱਲੋਂ ਵੀ ਪੂਰਾ ਸਹਿਯੋਗ ਜਾ ਰਿਹਾ ਹੈ। ਕੈਮਰੇ ਰਾਹੀਂ ਫਤਿਹਵੀਰ 'ਤੇ ਨਜ਼ਰ ਰੱਖੀ ਜਾ ਰਹੀ ਸੀ।