ਲੰਮੀ ਹੋਈ ਫਤਿਹ ਦੀ ਉਡੀਕ, ਗੁੱਸੇ ''ਚ ਲੋਕਾਂ ਨੇ ਸੰਗਰੂਰ-ਮਾਨਸਾ ਹਾਈਵੇਅ ਕੀਤਾ ਜਾਮ
Monday, Jun 10, 2019 - 12:48 PM (IST)
ਸੰਗਰੂਰ (ਕੋਹਲੀ) : ਪਿਛਲੇ 90 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ 'ਚ ਡਿੱਗਿਆ ਫਤਿਹਵੀਰ ਭੁੱਖਾ-ਪਿਆਸਾ ਮੌਤ ਨਾਲ ਲੜਾਈ ਲੜ ਰਿਹਾ ਹੈ। ਦੋ ਸਾਲਾ ਫਤਿਹਵੀਰ ਸਿੰਘ ਨੂੰ 120 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਅੱਜ ਪੰਜਵਾਂ ਦਿਨ ਹੈ ਅਤੇ ਅੱਜ ਦੇ ਦਿਨ ਹੀ ਫਤਿਹ ਦਾ ਜਨਮ ਹੋਇਆ ਸੀ। ਦੱਸ ਦਈਏ ਕਿ ਫਤਿਹ ਨੂੰ ਬਾਹਰ ਨਾ ਕੱਢਣ 'ਤੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਫੁੱਟÎਣਾ ਸ਼ੁਰੂ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਮੌਕੇ 'ਤੇ ਮੌਜੂਦ ਲੋਕਾਂ ਨੇ ਸੰਗਰੂਰ-ਮਾਨਸਾ ਹਾਈਵੇਅ ਜਾਮ ਕਰ ਦਿੱਤਾ ਹੈ।