ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)

Saturday, Mar 13, 2021 - 05:13 PM (IST)

ਸੰਗਰੂਰ (ਹਨੀ ਕੋਹਲੀ,ਬਾਂਸਲ): 6 ਜੂਨ 2019 ’ਚ ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਇਕ ਛੋਟਾ ਬੱਚਾ ਫਤਿਹਵੀਰ ਬਾਹਰ ਖੇਡਦੇ-ਖੇਡਦੇ ਇਕ ਬੋਰਵੈੱਲ ’ਚ ਜਾ ਡਿੱਗਾ ਸੀ। ਸਰਕਾਰ ਅਤੇ ਪ੍ਰਸ਼ਾਸਨ ਨੇ ਫਤਿਹਵੀਰ ਨੂੰ ਬੋਰਵੈੱਲ ’ਚੋਂ ਬਾਹਰ ਕੱਢਣ ਦੇ ਬੇਹੱਦ ਯਤਨ ਕੀਤੇ ਸਨ ਪਰ 5 ਦਿਨਾਂ ਦੀ ਮੁਸ਼ੱਕਤ ਦੇ ਬਾਵਜੂਦ ਵੀ ਉਹ ਜ਼ਿੰਦਾ ਵਾਪਸ ਨਾ ਆਇਆ, ਜਿੱਥੇ ਉਸਦੀ ਮੌਤ ਨੂੰ ਲੈ ਕੇ ਸਾਰੇ ਵਿਅਕਤੀਆਂ ਦਾ ਦਿਲ ਰੋ ਰਿਹਾ ਸੀ। ਉੱਥੇ ਉਸ ਦੀ ਮਾਂ ਦਾ ਕੀ ਹਾਲ ਹੋਣਾ ਇਹ ਸ਼ਾਇਦ ਰੱਬ ਤੋਂ ਦੇਖਿਆ ਹੀ ਨਹੀਂ ਗਿਆ।ਸ਼ਿਵਰਾਤਰੀ ਵਾਲੇ ਦਿਨ ਫਤਿਹਵੀਰ ਦੇ ਘਰ ਉਸ ਸਮੇਂ ਖ਼ੁਸ਼ੀਆਂ ਨੇ ਦਸਤਕ ਦਿੱਤੀ ਜਦੋਂ ਉਸ ਦੀ ਮਾਂ ਨੇ ਦੂਜੇ ਮੁੰਡੇ ਨੂੰ ਜਨਮ ਦਿੱਤਾ।ਘਰ ’ਚ ਬੱਚੇ ਦੇ ਆਉਣ ਨਾਲ ਮੁੜ ਤੋਂ ਕਿਲਕਾਰੀਆਂ ਗੂੰਜਣ ਲੱਗ ਗਈਆਂ ਅਤੇ ਪਰਿਵਾਰ ’ਚ ਬੇਹੱਦ ਖ਼ੁਸ਼ੀ ਦਾ ਮਾਹੌਲ ਹੈ। 

ਇਹ ਵੀ ਪੜ੍ਹੋ: ਗੁਰਲਾਲ ਕਤਲ ਕੇਸ: ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਲਿਆਉਣ ਦੇ ਹੁਕਮ, ਨਵੇਂ ਖ਼ੁਲਾਸੇ ਹੋਣ ਦੀ ਉਮੀਦ

PunjabKesari

ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਜਦੋਂ ਪੱਤਰਕਾਰ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਫਤਿਹਵੀਰ ਫ਼ਿਰ ਵਾਪਸ ਮਿਲ ਗਿਆ ਹੈ। ਅਸੀਂ ਇਸ ਦਾ ਨਾਂ ਵੀ ਫਤਿਹਵੀਰ ਹੀ ਰੱਖਾਂਗੇ। ਉੱਥੇ ਹੀ ਅੱਜ ਸਾਰੇ ਲੋਕਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਦੇ ਘਰ ’ਚ ਦੂਜੇ ਬੱਚੇ ਦੇ ਜਨਮ ਲੈਣ ’ਤੇ ਪੂਰਾ ਵਿਆਹ ਵਾਲਾ ਮਾਹੌਲ ਹੈ। ਸਾਰੇ ਪਰਿਵਾਰ ਵਾਲੇ ਇਸ ਫਤਿਹਵੀਰ ਦੇ ਆਉਣ ’ਤੇ ਬੇਹੱਦ ਖ਼ੁਸ਼ ਹਨ।  

ਇਹ ਵੀ ਪੜ੍ਹੋ:  ਮੋਗਾ 'ਚ ਹਵਸ ਦੇ ਭੇੜੀਏ ਜੀਜੇ ਵੱਲੋਂ 11 ਸਾਲਾ ਸਾਲੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼

PunjabKesari

ਇਸ ਸਬੰਧੀ ਜਦੋਂ ਫ਼ਤਿਹਵੀਰ ਦੇ ਦਾਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਫਤਿਹਵੀਰ ਦੇ ਜਾਣ ਤੋਂ ਬਾਅਦ ਗ਼ਮ ਦਾ ਮਾਹੌਲ ਸੀ ਅਤੇ ਅੱਜ ਫਤਿਹਵੀਰ ਦੀ ਵਾਪਸੀ ਨਾਲ ਉਨ੍ਹਾਂ ਦੇ ਘਰ ’ਚ ਖੁਸ਼ੀਆਂ ਆਈਆਂ ਹਨ ਅਤੇ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ। ਇਸ ਮੌਕੇ ਫਤਿਹਵੀਰ ਦੇ ਪਿਤਾ ਵਿੱਕੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਮਾਤਾ ਅਤੇ ਬੱਚਾ ਦੋਨੋਂ  ਠੀਕ ਹਨ ਤੇ ਪ੍ਰਮਾਤਮਾ ਨੇ ਉਨ੍ਹਾਂ ਦੀ ਖਾਲ੍ਹੀ ਝੋਲੀ ਨੂੰ ਭਰ ਦਿੱਤਾ ਹੈ। 

ਇਹ ਵੀ ਪੜ੍ਹੋ:  ਮੋਦੀ ਨੇ ਜੱਦੀ ਜ਼ਮੀਨਾਂ ਤੇ ਕੈਪਟਨ ਨੇ ਪੰਚਾਇਤੀ ਜ਼ਮੀਨਾਂ ’ਤੇ ਰੱਖੀ ਅੱਖ : ਭਗਵੰਤ ਮਾਨ

PunjabKesari

ਇਹ ਵੀ ਪੜ੍ਹੋ: ਕੈਨੇਡਾ ਦੇ ਚੱਕਰ 'ਚ ਇੱਕ ਹੋਰ ਪੰਜਾਬੀ ਨਾਲ ਠੱਗੀ, 25 ਲੱਖ ਖ਼ਰਚ ਵਿਦੇਸ਼ ਭੇਜੀ ਕੁੜੀ ਨੇ ਮੁੜ ਨਾ ਲਈ ਸਾਰ

PunjabKesari

PunjabKesari


Shyna

Content Editor

Related News