ਬਿਜਲੀ ਵਿਭਾਗ ਦਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਲੱਖਾਂ ਦਾ ਬਿੱਲ
Wednesday, May 27, 2020 - 12:22 PM (IST)
ਫਤਿਹਗੜ੍ਹ ਸਾਹਿਬ (ਵਿਪਨ ਬੀਜਾ): ਇਕ ਪਾਸੇ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਨੂੰ ਸੁਵਿਧਾਨਾਂ ਮੁਹੱਈਆ ਕਰਵਾਉਣ ਲਈ ਬਿਜਲੀ ਦੇ ਯੂਨਿਟ ਮੁਆਫ ਕੀਤੇ ਗਏ ਹਨ ਪਰ ਬਿਜਲੀ ਵਿਭਾਗ ਦੀ ਲਾਪਰਵਾਹੀ ਦਾ ਆਲਮ ਇਹ ਹੈ ਕਿ ਮੰਡੀ ਗੋਬਿੰਦਗੜ੍ਹ 'ਚ ਰਹਿਣ ਵਾਲੇ ਇਕ ਗਰੀਬ ਪਰਿਵਾਰ ਜਿਸ ਦਾ ਮੁਖੀਆ ਕੇਵਲ 200 ਰੁਪਏ ਦਿਹਾੜੀ ਕਮਾਉਂਦਾ ਹੈ। ਉਸ ਦਾ ਬਿਜਲੀ ਦਾ ਬਿੱਲ ਕਰੀਬ 4 ਲੱਖ ਦਾ ਬਿੱਲ ਆਇਆ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਘਰ 'ਚ ਤਿੰਨ ਪੱਖੇ ਤੇ 4 ਬਲਬ ਹਨ ਤੇ ਉਨ੍ਹਾਂ ਨੂੰ ਸਰਕਾਰ ਵਲੋਂ 100 ਯੂਨਿਟ ਬਿਜਲੀ ਮੁਆਫ ਕੀਤੀ ਹੋਈ ਹੈ।
ਇਹ ਵੀ ਪੜ੍ਹੋ: ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁੱਖੀ ਪਤਨੀ ਨੇ ਕੀਤਾ ਭਿਆਨਕ ਕਾਰਾ (ਵੀਡੀਓ)
ਇਸ ਦੇ ਬਾਵਜੂਦ ਬਿਜਲੀ ਵਿਭਾਗ ਨੇ ਸਾਲ 2019 'ਚ ਉਨ੍ਹਾਂ ਨੂੰ 3 ਲੱਖ 80 ਹਜ਼ਾਰ ਦਾ ਬਿੱਲ ਭੇਜ ਦਿੱਤਾ ਤੇ ਬਿੱਲ ਦੀ ਅਦਾਇਗੀ ਨਾ ਹੋਣ ਦੀ ਸੂਰਤ 'ਚ 31 ਮਾਰਚ ਨੂੰ ਘਰ ਦਾ ਮੀਟਰ ਕੱਟ ਦਿੱਤਾ ਗਿਆ, ਜਿਸ ਤੋਂ ਬਾਅਦ ਬੀਤੇ 1 ਸਾਲ ਤੋਂ ਉਹ ਤੇ ਉਸ ਦਾ ਪਰਿਵਾਰ ਬਿਨਾਂ ਬਿਜਲੀ ਦੇ ਹੀ ਜੀਵਨ ਬਤੀਤ ਕਰ ਰਹੇ ਹਨ। ਅਮਰੀਕ ਸਿੰਘ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਬੀਤੇ ਇਕ ਸਾਲ ਤੋਂ ਬਿਜਲੀ ਦਫਤਰ ਦੇ ਚੱਕਰ ਕੱਟ-ਕੱਟ ਕੇ ਉਨ੍ਹਾਂ ਦੀਆਂ ਜੁੱਤੀਆਂ ਘੱਸ ਗਈਆਂ ਪਰ ਕਿਸੇ ਅਧਿਕਾਰੀ ਦੇ ਕੰਨ 'ਤੇ ਜੂੰਅ ਨਹੀਂ ਸਰਕੀ। ਪੀੜਤ ਪਰਿਵਾਰ ਦੇ ਹੱਕ 'ਚ ਨਿੱਤਰੇ ਲੋਕ ਇਨਸਾਫ ਪਾਰਟੀ ਦੇ ਵਰਕਰ ਮਲਕੀਤ ਸਿੰਘ ਨੇ ਬਿਜਲੀ ਵਿਭਾਗ ਦੀ ਨਿਖੇਧੀ ਕੀਤੀ ਤੇ ਗਰੀਬ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ। ਜਦੋਂ ਇਸ ਮਾਮਲੇ ਸਬੰਧੀ ਅਮਲੋਹ ਦੇ ਐੱਸ.ਡੀ. ਐੱਮ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ। ਇਸਨੂੰ ਬਿਜਲੀ ਵਿਭਾਗ ਦੀ ਅਣਗਹਿਲੀ ਕਹਿ ਲਿਆ ਜਾਵੇ ਜਾਂ ਫਿਰ ਗਲਤੀ ਪਰ ਵਿਭਾਗ ਦੀ ਇਸ ਲਾਪਰਵਾਹੀ ਦਾ ਖਾਮਿਆਜ਼ਾ ਗਰੀਬ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮੌਤ