ਸੰਘਣੀ ਧੁੰਦ ਕਾਰਨ ਵਾਪਰਿਆ ਜ਼ਬਰਦਸਤ ਹਾਦਸਾ, ਪਲਟਿਆ 'ਤੇਜ਼ਾਬ' ਨਾਲ ਭਰਿਆ ਟੈਂਕਰ

Monday, Feb 03, 2020 - 10:50 AM (IST)

ਸੰਘਣੀ ਧੁੰਦ ਕਾਰਨ ਵਾਪਰਿਆ ਜ਼ਬਰਦਸਤ ਹਾਦਸਾ, ਪਲਟਿਆ 'ਤੇਜ਼ਾਬ' ਨਾਲ ਭਰਿਆ ਟੈਂਕਰ

ਫਤਿਹਗਡ਼੍ਹ ਸਾਹਿਬ (ਜਗਦੇਵ,ਵਿਪਨ)- ਸੰਘਣੀ ਧੁੰਦ ਕਾਰਣ ਅੱਜ ਤਡ਼ਕਸਾਰ ਹੀ ਸਰਹਿੰਦ ਨੈਸ਼ਨਲ ਹਾਈਵੇ ’ਤੇ ਨੇਡ਼ੇ ਤਰਖਾਣ ਮਾਜਰਾ ਅਤੇ ਫਲੋਟਿੰਗ ਰੈਸਟੋਰੈਂਟ ਦਰਮਿਆਨ ਦੋ ਵੱਖ-ਵੱਖ ਸਡ਼ਕੀ ਹਾਦਸੇ ਵਾਪਰੇ, ਜਿਸ ਕਾਰਣ ਦਰਜਨਾਂ ਵਾਹਨ ਆਪਸ ’ਚ ਟਕਰਾਉਂਦੇ ਰਹੇ ਤੇ ਵਾਹਨਾਂ ਦੇ ਟਕਰਾਉਣ ਕਾਰਣ ਸਰਹਿੰਦ ਜੀ. ਟੀ. ਰੋਡ ’ਤੇ ਕਈ ਕਿਲੋਮੀਟਰਾਂ ਤੱਕ ਲੰਬਾ ਜਾਮ ਲੱਗ ਗਿਆ। ਇਸ ਸਡ਼ਕ ਹਾਦਸੇ ’ਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਅਤੇ ਮੰਡੀ ਗੋਬਿੰਦਗਡ਼੍ਹ ਦੇ ਹਸਪਤਾਲਾਂ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਦਕਿ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਜਾਮ ਲੱਗਣ ਦਾ ਕਾਰਣ ਜੀ. ਟੀ. ਰੋਡ ਸਰਹਿੰਦ ’ਤੇ ਇਕ ਤੇਜ਼ਾਬ ਵਾਲੇ ਟੈਂਕਰ ਦਾ ਪਿਛਲਾ ਵਾਲ ਫਟਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਣ ਤੇਜ਼ਾਬ ਲੀਕ ਹੋ ਗਿਆ ਅਤੇ ਸਰਹਿੰਦ ਅਤੇ ਮੰਡੀ ਗੋਬਿੰਦਗਡ਼੍ਹ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਤੇਜ਼ਾਬ ਨੂੰ ਸਾਫ ਕੀਤਾ ਤਾਂ ਜੋ ਸਾਹ ਲੈਣ ’ਚ ਕੋਈ ਪ੍ਰੇਸ਼ਾਨੀ ਨਾ ਆ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ’ਚ ਇਕ ਦੀ ਮੌਤ ਅਤੇ 25 ਤੋਂ 30 ਵਾਹਨ ਧੁੰਦ ਕਾਰਣ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਲੱਗੇ ਜਾਮ ’ਚ ਬੱਸਾਂ, ਕਾਰਾਂ ਅਤੇ ਟਰੱਕ ਆਦਿ ਵੱਡੇ ਵਾਹਨ ਆਪਸ ਵਿਚ ਪਿੱਛੇ-ਪਿੱਛੇ ਟਕਰਾਉਂਦੇ ਗਏ, ਜਿਸ ਕਾਰਣ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਸਰਹਿੰਦ ਤੇ ਮੰਡੀ ਗੋਬਿੰਦਗਡ਼੍ਹ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਤੇਜ਼ਾਬ ਨੂੰ ਸਡ਼ਕ ਤੋਂ ਸਾਫ ਕੀਤਾ, ਤਾਂ ਜੋ ਇਸ ਦੀ ਬਦਬੂ ਘੱਟ ਹੋ ਸਕੇ ਅਤੇ ਕੋਈ ਹਾਦਸਾ ਨਾ ਵਾਪਰ ਸਕੇ।

PunjabKesari

ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਦੇ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੀ ਪਛਾਣ ਭੁਪਿੰਦਰ ਸਿੰਘ (38) ਨਿਵਾਸੀ ਰਾਏਕੋਟ ਵਜੋਂ ਹੋਈ ਹੈ। ਉਥੇ ਹੀ ਹਾਦਸਾਗ੍ਰਸਤ ਹੋਈਆਂ ਗੱਡੀਆਂ ਦੇ ਮਾਲਕਾਂ ਦਾ ਕਹਿਣਾ ਸੀ ਕਿ ਸੰਘਣੀ ਧੁੰਦ ਕਾਰਣ ਇਹ ਹਾਦਸਾ ਵਾਪਰਿਆ ਹੈ, ਜਿਸ ਕਾਰਣ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਹੈ।


author

Shyna

Content Editor

Related News