ਫਤਿਹਗੜ੍ਹ ਸਾਹਿਬ ’ਚ ਸਾਹਮਣੇ ਆਈਆਂ ਕੋਰੋਨਾ ਪਾਜ਼ੇਟਿਵ 2 ਔਰਤਾਂ
Monday, Apr 06, 2020 - 10:40 AM (IST)
ਫਤਿਹਗੜ ਸਾਹਿਬ (ਵਿਪਨ ਬੀਜਾ, ਸੰਜੀਵ) - ਫਤਿਹਗੜ੍ਹ ਸਾਹਿਬ ’ਚ ਕੋਰੋਨਾ ਵਾਇਰਸ ਦੇ 2 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ੇਟਿਵ ਦੋਵੇਂ ਸ਼ਖਸ ਦਿੱਲੀ ਦੇ ਤਬਲੀਗੀ ਤੋਂ ਵਾਪਸ ਆਏ ਸਨ, ਜਿਸ ਕਾਰਨ ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਕਤ ਸਾਰੀ ਜਾਣਕਾਰੀ ਆਈ.ਐੱਸ. ਕਰਨਬੀਰ ਸਿੰਘ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ’ਚ ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ, ਉਹ ਦੋਵੇਂ ਔਰਤਾਂ ਹਨ, ਜੋ ਔਰਗਾਬਾਦ ਜਮਾਤ ਤੋਂ ਹੋ ਕੇ ਆਈਆ ਸਨ। ਉਕਤ ਦੋਵੇਂ ਔਰਤਾਂ ਬੱਸੀ ਪਠਾਣਾ ਵਿਧਾਨਸਭਾ ਹਲਕਾ ਦੀ ਖਮਾਣੋਂ ਤਹਿਸੀਲ ਨਾਲ ਸਬੰਧਿਤ ਹਨ।
ਪੜ੍ਹੋਂ ਇਹ ਵੀ ਖਬਰ - ਕਰਮਚਾਰੀਆਂ ਲਈ ਖੁਸ਼ਖਬਰੀ : ਕੋਰੋਨਾ ਸੰਕਟ ਦੇ ਬਾਵਜੂਦ ਮਿਲੇਗੀ ਪੂਰੀ ਤਨਖਾਹ
ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਇਸ ਕਹਿਰ ਦੇ ਕਾਰਨ ਭਾਰਤ ’ਚ ਹੁਣ ਤੱਕ 4067 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 109 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 292 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਪੰਜਾਬ ’ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।