ਫਤਿਹਗੜ੍ਹ ਸਾਹਿਬ ’ਚ ਮੰਦਰ ਦੀ ਭੰਨਤੋੜ, ਭੜਕੇ ਲੋਕਾਂ ਨੇ ਸੜਕ ਜਾਮ ਕਰ ਕੀਤੀ ਨਾਅਰੇਬਾਜ਼ੀ
Wednesday, Dec 08, 2021 - 01:52 PM (IST)
ਫਤਿਹਗੜ੍ਹ ਸਾਹਿਬ (ਜ.ਬ) - ਬੀਤੀ ਰਾਤ ਸਿਵਲ ਹਸਪਤਾਲ ਦੇ ਸਾਹਮਣੇ ਭਗਵਾਨ ਸ਼ਿਵ ਜੀ ਦਾ ਮੰਦਰ ਅਤੇ ਸੌਲ ਗੋਤਰ ਦੇ ਸਤੀ ਮਾਤਾ ਦੇ ਮੰਦਰ ਤੋੜ ਦਿੱਤਾ ਗਿਆ। ਮੰਦਰ ਤੋੜਨ ’ਤੇ ਭੜਕੇ ਲੋਕਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਜਾਮ ਲਗਾ ਦਿੱਤਾ, ਜਿਸ ’ਚ ‘ਆਪ’ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਲਖਵੀਰ ਸਿੰਘ, ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ ਆਦਿ ਆਗੂ ਪਹੁੰਚੇ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸ ਮੌਕੇ ਗੱਲ ਕਰਦੇ ਹੋਏ ਦੀਪਕ ਬਾਤਿਸ਼, ਗੁਰੁਵਿੰਦਰ ਸਿੰਘ ਸੋਹੀ, ਭਾਜਪਾ ਸਰਹਿੰਦ ਦੇ ਮੰਡਲ ਪ੍ਰਧਾਨ ਅੰਕੂਰ ਸ਼ਰਮਾ, ਸ਼ਿਵ ਸੈਨਾ ਆਗੂ ਹਰਪ੍ਰੀਤ ਸਿੰਘ ਲਾਲੀ, ਸ਼ਸ਼ੀ ਉੱਪਲ ਤੇ ਸੰਜੇ ਕੁਮਾਰ ਸਾਬਕਾ ਕੌਂਸਲਰ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਸਾਹਮਣੇ ਜਗਾ ’ਤੇ ਸ਼ਿਵ ਜੀ ਭਗਵਾਨ ਦਾ ਮੰਦਰ ਸੀ। ਬੀਤੀ ਰਾਤ ਮੰਦਰ ਨੂੰ ਤੋੜ ਕੇ ਸ਼ਿਵਲਿੰਗ ਨੂੰ ਪੁੱਟ ਕੇ ਸਾਈਡ ’ਤੇ ਰੱਖ ਦਿੱਤਾ ਗਿਆ। ਇਸਦੇ ਨਾਲ ਹੀ ਸੌਲ ਗੋਤਰ ਦੇ ਸਤੀ ਮਾਤਾ ਦੇ ਮੰਦਰ ਸਨ, ਜਿਨ੍ਹਾਂ ਨੂੰ ਤੋੜ ਦਿੱਤਾ ਗਿਆ। ਸੌਲ ਗੋਤਰ ਦੇ ਸਰਹਿੰਦ ਸ਼ਹਿਰ ਨਿਵਾਸੀ ਰਾਮਪਾਲ ਸੌਲ ਸਾਬਕਾ ਸੈਨਿਕ ਨੇ ਮੰਗ ਕੀਤੀ ਕਿ ਮੰਦਰਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਖ਼ਾਲ੍ਹੀ ਜੇਬਾਂ ਦੇਖ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਮਜ਼ਦੂਰ, ਦਿੱਤੀ ਦਰਦਨਾਕ ਮੌਤ
ਇਸ ਮੌਕੇ ਪਹੁੰਚੇ ਸਹਾਇਕ ਕਮਿਸ਼ਨਰ ਜਰਨਲ ਅਸ਼ੋਕ ਕੁਮਾਰ ਅਤੇ ਡੀ.ਐੱਸ.ਪੀ. ਮਨਜੀਤ ਸਿੰਘ ਨੂੰ ਲੋਕਾਂ ਵਲੋਂ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਉਣਗੇ ਅਤੇ ਜਾਂਚ ਕਰਕੇ ਕਾਰਵਾਈ ਬਣਦੀ ਕਾਰਵਾਈ ਕਰਵਾਉਣਗੇ। ਸਵੇਰੇ ਪ੍ਰਸ਼ਾਸਨ ਵਲੋਂ 10 ਵਜੇ ਤੱਕ ਮਾਮਲਾ ਦਰਜ ਕਰਨ ਦਾ ਕਹਿ ਕੇ ਧਰਨਾ ਚੁਕਵਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ