ਆਵਾਰਾ ਪਸ਼ੂਆਂ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦਾਦਾ-ਪੋਤੀ ਦੀ ਮੌਤ (ਵੀਡੀਓ)
Sunday, Sep 01, 2019 - 11:25 AM (IST)
ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਸੜਕਾਂ ’ਤੇ ਭਿੜਦੇ ਆਵਾਰਾ ਪਸ਼ੂ ਆਏ ਦਿਨ ਮੌਤ ਦਾ ਕਾਰਨ ਬਣ ਰਹੇ ਹਨ। ਤਾਜ਼ਾ ਮਾਮਲਾ ਫਤਿਹਗੜ੍ਹ ਸਾਹਿਬ ਵਿਖੇ ਸਾਹਮਣੇ ਆਇਆ ਹੈ, ਜਿਥੇ ਆਵਾਰਾ ਪਸ਼ੂਆਂ ਦੀ ਲਪੇਟ ’ਚ ਆਉਣ ਨਾਲ ਬੱਚੀ ਸਮੇਤ ਬਜ਼ੁਰਗ ਦੀ ਮੌਤ ਹੋ ਗਈ, ਜਦਕਿ 2 ਬੱਚੇ ਜ਼ਖਮੀ ਹੋ ਗਏ।
ਦਰਅਸਲ, ਇਕ ਬਜ਼ੁਰਗ ਆਪਣੇ 3 ਪੋਤੀ-ਪੋਤਰਿਆਂ ਨਾਲ ਗੁਰਦੁਆਰਾ ਜੋਤੀ ਸਰੂਪ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ, ਕਿ ਰਸਤੇ ’ਚ ਸੜਕ ’ਤੇ ਭਿੜ ਰਹੇ ਆਵਾਰਾ ਪਸ਼ੂਆਂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਸੁੱਟ ਦਿੱਤਾ। ਇਸ ਦੌਰਾਨ ਬਜ਼ੁਰਗ ਤੇ ਉਸ ਦੀ ਪੋਤਰੀ ਕੋਲੋਂ ਲੰਘ ਰਹੇ ਟਰਾਲੇ ਦੇ ਹੇਠਾਂ ਆ ਗਏ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਲੋਕਾਂ ਨੇ ਅਜਿਹੇ ਹਾਦਸਿਆਂ ਨੂੰ ਪ੍ਰਸ਼ਾਸਨ ਦੀ ਨਾਲਾਇਕੀ ਦਾ ਨਤੀਜਾ ਦੱਸਿਆ ਹੈ, ਜੋ ਕਰੋੜਾਂ ਰੁਪਏ ਗਊ ਸੈਸ ਲੈਣ ਦੇ ਬਾਵਜੂਦ ਇਨ੍ਹਾਂ ਪਸ਼ੂਆਂ ਦਾ ਕੋਈ ਹੱਲ ਨਹੀਂ ਕਰਦਾ। ਦੱਸ ਦੇਈਏ ਕਿ ਸਰਕਾਰ ਦੇ ਖਜ਼ਾਨੇ ’ਚ ਗਊ ਸੈਸ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਟੈਕਸ ਜਾਂਦਾ ਹੈ, ਜੋ ਆਵਾਰਾ ਪਸ਼ੂਆਂ ਤੇ ਗਊਸ਼ਾਲਾਵਾਂ ਦੀ ਸਾਂਭ-ਸੰਭਾਲ ’ਤੇ ਖਰਚ ਹੋਣਾ ਹੁੰਦਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਦਾ ਆਵਾਰਾ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਹੈ।