ਬਿਆਸ ਜਬਰ-ਜ਼ਨਾਹ ਮਾਮਲਾ : ਚੀਮਾ ਦਾ ਕੈਪਟਨ ''ਤੇ ਫੁੱਟਿਆ ਗੁੱਸਾ

Monday, Dec 16, 2019 - 02:17 PM (IST)

ਬਿਆਸ ਜਬਰ-ਜ਼ਨਾਹ ਮਾਮਲਾ : ਚੀਮਾ ਦਾ ਕੈਪਟਨ ''ਤੇ ਫੁੱਟਿਆ ਗੁੱਸਾ

ਫਤਿਹਗੜ੍ਹ ਸਾਹਿਬ (ਵਿਪਨ) : ਬਿਆਸ 'ਚ ਦੂਸਰੀ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦੀ ਸ਼ਰਮਨਾਕ ਘਟਨਾ ਦੇ ਖਿਲਾਫ ਜਿਥੇ ਆਮ ਜਨਤਾ ਸੜਕਾਂ 'ਤੇ ਉੱਤਰ ਚੁੱਕੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਹਰਪਾਲ ਚੀਮਾ ਨੇ ਮੰਗ ਕੀਤੀ ਕਿ ਪੂਰੇ ਦੇਸ਼ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਲਾਗੂ ਕੀਤਾ ਜਾਵੇ। ਉਥੇ ਹੀ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਚੀਮਾ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਤੇ ਕਾਨੂੰਨ ਦਾ ਕਿਸੇ ਨੂੰ ਖੌਫ ਨਹੀਂ ਰਿਹਾ, ਜਿਸ ਕਾਰਨ ਸਮਾਜ 'ਚ ਅਜਿਹੀਆਂ ਘਿਨੌਣੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਬਿਆਸ ਦੇ ਇਕ ਨਿਜੀ ਸਕੂਲ 'ਚ 10ਵੀਂ ਜਮਾਤ ਦੇ ਵਿਦਿਆਰਥੀ ਵਲੋਂ ਦੂਸਰੀ ਜਮਾਤ ਦੀ ਵਿਦਿਆਰਥਣ ਨਾਲ ਜ਼ਬਰ-ਜਨਾਹ ਕੀਤਾ ਗਿਆ। ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲ ਪ੍ਰਬੰਧਾਂ 'ਤੇ ਸਵਾਲ ਚੁੱਕੇ ਗਏ ਤੇ ਸਕੂਲ ਨੂੰ ਬੰਦ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਗਿਆ ਹੈ।


author

cherry

Content Editor

Related News