ਮਰਚੇਂਟ ਨੇਵੀ ਦੇ ਕੈਪਟਨ ਦੇ ਘਰ ਅੰਨ੍ਹੇਵਾਹ ਫਇਰਿੰਗ
Sunday, Jan 27, 2019 - 11:56 AM (IST)
![ਮਰਚੇਂਟ ਨੇਵੀ ਦੇ ਕੈਪਟਨ ਦੇ ਘਰ ਅੰਨ੍ਹੇਵਾਹ ਫਇਰਿੰਗ](https://static.jagbani.com/multimedia/2019_1image_11_55_497770000aa1.jpg)
ਫਤਿਹਗੜ੍ਹ ਚੂੜੀਆਂ (ਗੁਰਪ੍ਰੀਤ ਚਾਵਲਾ) : ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਖੋਦੇਬਾਂਗਰ 'ਚ ਅਣਪਛਾਤੇ ਵਿਅਕਤੀਆਂ ਵਲੋਂ ਮਰਚੇਂਟ ਨੇਵੀ ਦੇ ਕੈਪਟਨ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਹਰਪਾਲ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾਵਾਰ ਇਕ ਸੀ.ਸੀ.ਟੀ.ਵੀ. ਕੈਮਰਾ ਵੀ ਉਤਾਰ ਕੇ ਲੈ ਗਏ ਜਦਕਿ ਘਰ ਦੇ ਬਾਹਰ ਲੱਗੇ ਦੂਜੇ ਸੀ.ਸੀ.ਟੀ.ਵੀ. ਕੈਮਰੇ 'ਚ ਇਹ ਸਾਰੀ ਘਟਨਾ ਕੈਦ ਹੋ ਗਈ।
ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।