ਸਾਵਧਾਨ ਪੰਜਾਬ! ਖੇਤ ਦੇ ਬੋਰਾਂ ਵਿੱਚੋਂ ਨਿਕਲਣ ਲੱਗਾ ਜ਼ਹਿਰੀਲਾ ਪਾਣੀ, ਲੋਕਾਂ 'ਚ ਮਚੀ ਹਾਹਾਕਾਰ

Thursday, Jul 08, 2021 - 06:18 PM (IST)

ਸਾਵਧਾਨ ਪੰਜਾਬ!  ਖੇਤ ਦੇ ਬੋਰਾਂ ਵਿੱਚੋਂ ਨਿਕਲਣ ਲੱਗਾ ਜ਼ਹਿਰੀਲਾ ਪਾਣੀ, ਲੋਕਾਂ 'ਚ ਮਚੀ ਹਾਹਾਕਾਰ

ਭਵਾਨੀਗੜ੍ਹ (ਵਿਕਾਸ ਮਿੱਤਲ): ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿੱਚ ਇੱਕ ਖੇਤ ਵਾਲੀ ਮੋਟਰ ਤੋਂ ਕੈਮੀਕਲ ਯੁਕਤ ਗੰਦਾ ਪਾਣੀ ਖੇਤ ਨੂੰ ਸਪਲਾਈ ਹੋ ਰਿਹਾ ਹੈ।ਇਹ ਮਾਮਲਾ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਕਿਸਾਨ ਕੁਲਵਿੰਦਰ ਸਿੰਘ ਸਾਬਕਾ ਫੌਜੀ ਦੇ ਖੇਤਾਂ ਦਾ ਹੈ। ਜਿਸ ਦੇ ਖੇਤ ਵਿਚਲੀ ਮੋਟਰ ਦਾ ਪਾਣੀ ਲਾਲ ਗੂੜਾ ਨਿਕਲਣ ਲੱਗ ਪਿਆ। ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚਮੜੀ ਦੇ ਰੋਗ ਲੱਗ ਰਹੇ ਹਨ। ਇਥੇ ਇਹ ਦੱਸਣਯੋਗ ਹੈ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਵਿਖੇ 80ਵਰ੍ਹਿਆਂ ਦੇ ਦਹਾਕੇ ਵਿੱਚ ਕੈਮੀਕਲ ਪਲਾਂਟ ਲੱਗਿਆ ਸੀ। ਇਹ ਪਲਾਂਟ ਦੇ ਮਾਲਕ ਫੈਕਟਰੀ ਦੀ ਪ੍ਰੋਡਕਸ਼ਨ ਦੌਰਾਨ ਫਾਲਤੂ ਤਰਲ ਪਦਾਰਥ ਜ਼ਮੀਨ ਵਿੱਚ 300 ਫੁੱਟ ਡੂੰਘੇ ਬੋਰ ਕਰਕੇ ਕਥਿਤ ਜਜ਼ਬ ਕਰ ਦਿੰਦੇ ਸਨ।

ਇਹ ਵੀ ਪੜ੍ਹੋ: ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ

ਉਸ ਸਮੇਂ ਜ਼ਮੀਨ ਦੇ ਪਾਣੀ ਦਾ ਪੱਧਰ ਉਪਰ ਹੋਣ ਕਾਰਨ ਖੇਤੀ ਮੋਟਰਾਂ ਦਾ ਪਾਣੀ ਠੀਕ ਚੱਲਦਾ ਰਿਹਾ। ਇਹ ਫੈਕਟਰੀ 2006 ਵਿੱਚ ਬੰਦ ਹੋ ਗਈ ਸੀ ਅਤੇ ਇਸ ਦੇ ਮਾਲਕ ਇਸ ਨੂੰ ਵੇਚ ਕੇ ਕਿਸੇ ਦੂਜੇ ਸੂਬੇ ਵਿਚ ਚਲੇ ਗਏ ਸਨ। ਆਲੋਅਰਖ ਦੇ ਪੀੜਤ ਕਿਸਾਨ ਕੁਲਵਿੰਦਰ ਸਿੰਘ, ਅੰਮ੍ਰਿਤ ਸਿੰਘ ਅਤੇ ਰਾਜਵੰਤ ਸਿੰਘ ਨੇ ਦੱਸਿਆ ਕਿ ਜਦੋਂ ਇਹ ਫੈਕਟਰੀ ਚੱਲਦੀ ਸੀ, ਉਸ ਸਮੇਂ ਇਸ ਦਾ ਜ਼ਹਿਰੀਲਾ ਧੂੰਆਂ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਸੀ ਅਤੇ ਹੁਣ ਜਦੋਂ ਧਰਤੀ ਦੇ ਪਾਣੀ ਦੀ ਤਹਿ ਬਹੁਤ ਹੇਠਾਂ ਜਾਣ ਕਾਰਨ ਉਨ੍ਹਾਂ ਨੇ ਖੇਤੀ ਮੋਟਰਾਂ ਦੇ ਬੋਰ 300 ਫੁੱਟ ਡੂੰਘੇ ਲਗਵਾਏ ਤਾਂ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਮੋਟਰਾਂ ਦਾ ਪਾਣੀ ਸੁਰਖ ਲਾਲ ਆਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਝੋਨੇ ਅਤੇ ਕਣਕ ਦਾ ਝਾੜ ਬਿਲਕੁੱਲ ਘਟ ਗਿਆ ਹੈ ਅਤੇ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਚਮੜੀ ਤੇ ਬਹੁਤ ਭਿਆਨਕ ਅਲਰਜੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਮਜਦੂਰ ਇਕ ਵਾਰ ਉਨ੍ਹਾਂ ਦੇ ਖੇਤ ਵਿੱਚ ਝੋਨਾ ਲਾਉਣ ਆਉਦਾ ਹੈ, ਉਹ ਅਲਰਜੀ ਤੋਂ ਡਰ ਕਾਰਣ ਦੁਬਾਰਾ ਕੰਮ 'ਤੇ ਨਹੀਂ ਆਉਂਦਾ।

PunjabKesari

ਇਹ ਵੀ ਪੜ੍ਹੋ:  ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੋਵਾਲ, ਹਰਮੇਲ ਸਿੰਘ ਤੁੰਗਾਂ ਅਤੇ ਗੁਰਦੇਵ ਸਿੰਘ ਆਲੋਅਰਖ ਨੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।ਐੱਸ.ਡੀ.ਐੱਮ. ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਇਸੇ ਦੌਰਾਨ ਖੇਤੀਬਾੜੀ ਵਿਭਾਗ ਭਵਾਨੀਗੜ੍ਹ ਦੇ ਏਡੀਓ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਵਿਭਾਗ ਵੱਲੋਂ ਮੋਟਰਾਂ ਦੇ ਪਾਣੀ ਅਤੇ ਕਿਸਾਨਾਂ ਦੇ ਖੇਤ ਦੀ ਮਿੱਟੀ ਦੇ ਟੈਸਟ ਕਰਵਾ ਰਹੇ ਹਨ।

ਇਹ ਵੀ ਪੜ੍ਹੋ:  ਕਰਤਾਰਪੁਰ ਲਾਂਘਾ ਨਾ ਖ਼ੋਲ੍ਹੇ ਜਾਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ

ਇਸ ਸਬੰਧੀ ਪ੍ਰਦੂਸ਼ਨ ਬੋਰਡ ਸੰਗਰੂਰ ਦੇ ਐੱਸ.ਡੀ.ਓ. ਸਿਮਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਆਪਣੀ ਟੀਮ ਨਾਲ ਸਵੇਰੇ ਪਿੰਡ ਆਲੋਅਰਖ਼ ਜਾ ਕੇ ਮੌਕਾ ਵੇਖ ਆਏ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਕਟਰੀ ਕਾਫ਼ੀ ਸਮਾਂ ਪਹਿਲਾ ਬੰਦ ਹੋ ਗਈ ਹੈ ਤੇ ਇਸ ਫ਼ੈਕਟਰੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 2 ਕਰੋੜ ਰੁਪਿਆ ਦਾ ਜੁਰਮਾਨਾ ਵੀ ਕੀਤਾ ਹੋਇਆ ਹੈ ਪਰ ਬੰਦ ਹੋਈ ਫੈਕਟਰੀ ਦੇ ਮਾਲਕਾਂ ਵੱਲੋਂ ਹਾਲੇ ਤੱਕ ਵਿਭਾਗ ਨੂੰ ਜੁਰਮਾਨਾ ਭਰਿਆ ਨਹੀਂ ਜਿਸ ਦੀ ਭਰਪਾਈ ਲਈ ਵਿਭਾਗ ਵੱਲੋਂ ਹਰ ਸੰਭਵ ਕੌਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਕੋਲੋ ਜੁਰਮਾਨਾ ਵਸੂਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਬੰਦ ਫੈਕਟਰੀ ਦੇ ਮਾਲਕ ਇਹ ਜੁਰਮਾਨਾ ਜਮ੍ਹਾਂ ਕਰਵਾਉਂਦੇ ਤਾਂ ਇਹ ਸਾਰੇ ਰੁਪਏ ਇੱਥੋਂ ਦੇ ਪਾਣੀ ਦੀ ਸੋਧ ਕਰਨ ਲਈ ਖ਼ਰਚੇ ਜਾਣਗੇ।

 


author

Shyna

Content Editor

Related News